ਜੰਮੂ ’ਚ 9300 ‘ਟਿਊਲਿਪ’ ਦੇ ਫੁੱਲ ਸੈਲਾਨੀਆਂ ਲਈ ਬਣਨਗੇ ਖਿੱਚ ਦਾ ਕੇਂਦਰ
Tuesday, Mar 09, 2021 - 05:05 PM (IST)
ਜੰਮੂ- ਜੰਮੂ-ਕਸ਼ਮੀਰ ਪ੍ਰਸ਼ਾਸਨ ਇਕ ਮੈਗਾ ‘ਕਸ਼ਮੀਰ ਟਿਊਲਿਪ ਉਤਸਵ’ ਦੀ ਤਿਆਰੀ ਕਰ ਰਿਹਾ ਹੈ, ਜਿਸ ਲਈ ਊਧਮਪੁਰ ਜ਼ਿਲ੍ਹੇ ਕੁਦ ਖੇਤਰ ਵਿਚ 9 ਹਜ਼ਾਰ ਤੋਂ ਵਧ ਰੰਗ-ਬਿਰੰਗੇ ਟਿਊਲਿਪ ਦੇ ਬੂਟੇ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਬਣਨਗੇ। ਊਧਮਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲਾਂਕਿ ਸੈਰ-ਸਪਾਟਾ ਨੂੰ ਹੱਲਾ-ਸ਼ੇਰੀ ਦੇਣ ਦੇ ਉਦੇਸ਼ ਨਾਲ ਮੰਗਲਵਾਰ ਨੂੰ ਕੁਦ ਵਿਚ ਇਕ ਦਿਨਾਂ ਮੈਗਾ ਸੰਸਕ੍ਰਿਤੀ ਪ੍ਰੋਗਰਾਮ ਆਯੋਜਿਤ ਕੀਤਾ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਕੁਦ ਦੇ ਹਾਈ ਲੈਂਡ ਪਾਰਕ ਵਿਚ ਟਿਊਲਿਪ ਦੇ ਬੂਟਿਆਂ ਨੂੰ ਲਾਇਆ ਗਿਆ ਹੈ ਅਤੇ ਇਹ ਲੱਗਭਗ 1.5 ਕਨਾਲ ਦੇ ਖੇਤਰਫ਼ਲ ’ਚ ਫੈਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਦ ਵਿਚ ਆਯੋਜਿਤ ਟਿਊਲਿਪ ਦੀ ਪਹਿਲ ਨੂੰ ਆਯੋਜਿਤ ਕਰਨ ਦੇ ਪਿੱਛੇ ਦਾ ਉਦੇਸ਼ ਇਨ੍ਹਾਂ ਫੁੱਲਾਂ ਦੀ ਸੁੰਦਰਤਾ ਬਾਰੇ ਜਾਣੂ ਕਰਾਉਣਾ ਹੈ।
ਇਸ ਸਾਲ ਕੋਵਿਡ ਕਾਰਨ ਬਾਗਬਾਨੀ ਮਹਿਕਮੇ ਨੇ ਰਾਮਬਨ ਜ਼ਿਲ੍ਹੇ ਵਿਚ ਸਨਾਸਾਰ ਇਲਾਕੇ ਵਿਚ ਟਿਊਲਿਪ ਦੇ ਬੂਟਿਆਂ ਨੂੰ ਨਹੀਂ ਲਾਇਆ ਪਰ ਕੁਦ ਵਿਚ ਇਨ੍ਹਾਂ ਨੂੰ ਲਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਦ ਵਿਚ ਵੱਖ-ਵੱਖ ਕਿਸਮ ਅਤੇ ਵੱਖ-ਵੱਖ ਰੰਗ ਦੇ ਕੁੱਲ 9300 ਟਿਊਲਿਪ ਦੇ ਬੂਟਿਆਂ ਨੂੰ ਲਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਸੈਰ-ਸਪਾਟਾ ਮਹਿਕਮੇ ਨਾਲ ਇਕ ਪ੍ਰੋਗਰਾਮ ਆਯੋਜਿਤ ਕਰੇਗਾ। ਦੇਸ਼ ਭਰ ਤੋਂ ਖ਼ਾਸ ਕਰ ਕੇ ਕਟੜਾ, ਪਟਨੀਟੋਪ ਅਤੇ ਹੋਰ ਹਿੱਸਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸੈਰ-ਸਪਾਟਾ ਮਹਿਕਮਾ ਡਿਜ਼ੀਟਲ ਪਲੇਟਫ਼ਾਰਮਾਂ ਦੇ ਜ਼ਰੀਏ ਆਕਰਸ਼ਿਤ ਕਰੇਗਾ।