12 ਜੂਨ ਨੂੰ ਸੀਤਾਮੜੀ ''ਚ ਨੇਪਾਲੀ ਫਾਇਰਿੰਗ ਦੇ ਚਸ਼ਮਦੀਦ ਨੇ ਦੱਸੀ ਸੱਚਾਈ

Tuesday, Jun 16, 2020 - 03:13 AM (IST)

12 ਜੂਨ ਨੂੰ ਸੀਤਾਮੜੀ ''ਚ ਨੇਪਾਲੀ ਫਾਇਰਿੰਗ ਦੇ ਚਸ਼ਮਦੀਦ ਨੇ ਦੱਸੀ ਸੱਚਾਈ

ਸੀਤਾਮੜੀ : ਬਿਹਾਰ ਦੇ ਸੀਤਾਮੜੀ ਜ਼ਿਲ੍ਹੇ 'ਚ 12 ਜੂਨ ਨੂੰ ਨੇਪਾਲੀ ਸੁਰੱਖਿਆ ਬਲਾਂ ਵਲੋਂ ਕੀਤੀ ਗਈ ਹਿੰਸਾ ਅਤੇ ਅੰਨ੍ਹੇਵਾਹ ਫਾਇਰਿੰਗ ਦੀ ਕਹਾਣੀ ਚਸ਼ਮਦੀਦ ਲੋਕਾਂ ਨੇ ਬਿਆਨ ਕੀਤੀਆਂ ਹਨ। ਨੇਪਾਲ ਹਥਿਆਰਬੰਦ ਪੁਲਸ ਫੋਰਸ ਵੱਲੋਂ ਲਾਲਬਾਂਦੀ-ਜਾਨਕੀ ਨਗਰ ਬਾਰਡਰ 'ਤੇ ਕੀਤੀ ਗਈ ਇਸ ਫਾਇਰਿੰਗ 'ਚ 3 ਲੋਕ ਵਿਕਾਸ ਯਾਦਵ, ਉਮੇਸ਼ ਰਾਮ ਅਤੇ ਉਦੈ ਠਾਕੁਰ ਗੋਲੀ ਲੱਗਣ ਨਾਲ ਜਖ਼ਮੀ ਹੋਏ ਸਨ। ਜ਼ਖ਼ਮੀ ਵਿਕਾਸ ਯਾਦਵ ਨੇ ਬਾਅਦ 'ਚ ਦਮ ਤੋਡ਼ ਦਿੱਤਾ ਸੀ।
ਘਟਨਾ ਨੂੰ ਯਾਦ ਕਰਦੇ ਹੋਏ ਜਾਨਕੀ ਨਗਰ ਦੇ ਨਿਵਾਸੀ ਨੀਤੀਸ਼ ਕੁਮਾਰ ਨੇ ਦੱਸਿਆ ਕਿ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਇੱਥੇ ਆਇਆ ਸੀ ਜੋ ਕਿ ਨੇਪਾਲੀ ਨਾਗਰਿਕ ਹਨ।  ਨੂੰਹ ਆਪਣੇ ਪਰਿਵਾਰ ਨਾਲ ਗੱਲ ਕਰ ਰਹੀ ਸੀ ਜਦੋਂ ਕਿ ਉਸਦਾ ਪਤੀ ਅਤੇ ਸਹੁਰਾ ਥੋੜ੍ਹੀ ਦੂਰੀ 'ਤੇ ਬੈਠੇ ਸਨ। ਅਚਾਨਕ, ਮੈਂ ਦੇਖਿਆ ਕਿ ਨੇਪਾਲੀ ਜਵਾਨ ਉਸ ਦੇ ਪਤੀ ਨਾਲ ਗਾਲੀ-ਗਲੋਚ ਕਰਣ ਲੱਗਾ। ਜਵਾਨ ਨੇ ਇਸ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ ਪਰ ਨੇਪਾਲੀ ਪੁਲਸ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੇ ਪਿਤਾ ਨੂੰ ਵੀ ਹਿਰਾਸਤ 'ਚ ਲੈ ਲਿਆ। ਨੀਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਸਾਰੇ ਹੈਰਾਨ ਸੀ। ਮੈਂ ਇੱਕ ਘੰਟੇ 'ਚ ਕਰੀਬ 18-20 ਗੋਲੀਆਂ ਚੱਲਣ ਦੀ ਅਵਾਜ਼ ਸੁਣੀ। ਹਰ ਕੋਈ ਹੈਰਾਨ ਸੀ।
ਨੇਪਾਲ ਨਾਲ ਗਲਤਫਹਿਮੀਆਂ ਗੱਲਬਾਤ ਰਾਹੀਂ ਦੂਰ ਕਰ ਲਵੇਗਾ ਭਾਰਤ: ਰਾਜਨਾਥ
ਨਵੀਂ ਦਿੱਲੀ : ਭਾਰਤ ਵੱਲੋਂ ਲਿਪੁਲੇਖ ਦੱਰੇ ਤੱਕ ਬਣਾਈ ਗਈ ਸੜਕ ਦੇ ਪੂਰੀ ਤਰ੍ਹਾਂ ਭਾਰਤੀ ਖੇਤਰ 'ਚ ਹੋਣ ਦੀ ਗੱਲ 'ਤੇ ਜ਼ੋਰ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇਪਾਲ ਨਾਲ ਗਲਤਫਹਿਮੀਆਂ ਨੂੰ ਗੱਲਬਾਤ ਰਾਹੀਂ ਹੱਲ ਕਰਣ 'ਚ ਵਿਸ਼ਵਾਸ ਰੱਖਦੀ ਹੈ। ਰਾਜਨਾਥ ਸਿੰਘ ਨੇ ਉਤਰਾਖੰਡ ਲਈ ਇੱਕ ਡਿਜੀਟਲ ਰੈਲੀ 'ਚ ਦੋਨਾਂ ਦੇਸ਼ਾਂ ਵਿਚਾਲੇ ਡੂੰਘੇ ਸਬੰਧਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿਚਾਲੇ ਰੋਟੀ ਅਤੇ ਧੀ ਦਾ ਸੰਬੰਧ ਹੈ ਅਤੇ ਦੁਨੀਆ ਦੀ ਕੋਈ ਤਾਕਤ ਇਸ ਨੂੰ ਤੋਡ਼ ਨਹੀਂ ਸਕਦੀ। ਸਾਡੇ 'ਚ ਸਿਰਫ ਇਤਿਹਾਸਕ ਅਤੇ ਸਭਿਆਚਾਰਕ ਸੰਬੰਧ ਨਹੀਂ ਹਨ ਸਗੋਂ ਆਤਮਿਕ ਸੰਬੰਧ ਵੀ ਹਨ ਅਤੇ ਭਾਰਤ ਇਸ ਨੂੰ ਕਦੇ ਭੁੱਲ ਨਹੀਂ ਸਕਦਾ। ਭਾਰਤ ਅਤੇ ਨੇਪਾਲ ਵਿਚਾਲੇ ਸੰਬੰਧ ਕਿਵੇਂ ਟੁੱਟ ਸਕਦੇ ਹਨ?


author

Inder Prajapati

Content Editor

Related News