ਈਮਾਨਦਾਰ ਲੋਕਾਂ ਨੂੰ ‘ਚੌਕੀਦਾਰ’ ’ਤੇ ਭਰੋਸਾ ਪਰ ਭ੍ਰਿਸ਼ਟ ਲੋਕਾਂ ਨੂੰ ਹੋ ਰਿਹੈ ਕਸ਼ਟ : ਮੋਦੀ

02/13/2019 1:55:11 AM

ਕੁਰੂਕਸ਼ੇਤਰ, (ਇੰਟ.)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੇ ਈਮਾਨਦਾਰ ਲੋਕਾਂ ਨੂੰ ‘ਚੌਕੀਦਾਰ’ ’ਤੇ ਭਰੋਸਾ ਹੈ ਪਰ ਜੋ ਭ੍ਰਿਸ਼ਟ ਹਨ, ਨੂੰ ਕਸ਼ਟ ਹੋ ਰਿਹਾ ਹੈ।
ਮੰਗਲਵਾਰ ਹਰਿਆਣਾ ਦੇ ਝੱਜਰ ਜ਼ਿਲੇ ਦੇ ਬਾਦਸ਼ਾਹ ਵਿਖੇ ਕੌਮੀ ਕੈਂਸਰ ਅਦਾਰੇ ਦਾ ਨੀਂਹ ਪੱਥਰ ਰੱਖਣ ਪਿੱਛੋਂ ਲੋਕਾਂ ਦੇ ਇਕ ਵਿਸ਼ਾਲ ਇਕੱਠ ਵਿਚ ਮੋਦੀ ਨੇ ਕਿਹਾ ਕਿ ਕਿਸੇ ਦੀਆਂ ਧਮਕੀਆਂ ਅਤੇ ਗਾਲ੍ਹਾਂ ਤੋਂ ਇਹ ਚੌਕੀਦਾਰ ਡਰਨ ਵਾਲਾ ਜਾਂ ਰੁਕਣ  ਵਾਲਾ ਨਹੀਂ ਹੈ। ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਮੁਹਿੰਮ ਅਜੇ ਹੋਰ ਤੇਜ਼ ਚੱਲੇਗੀ। ਹਰਿਆਣਾ ਦੀ ਧਰਤੀ ਤੋਂ ਅਸੀਂ ਜਿਹੜੇ ਵੀ ਨਿਸ਼ਾਨੇ ਤੈਅ ਕੀਤੇ, ਨੂੰ ਹਾਸਲ ਕੀਤਾ। ਵਨ ਰੈਂਕ ਵਨ ਪੈਨਸ਼ਨ ਦਾ ਵਾਅਦਾ  ਅਸੀਂ ਹਰਿਆਣਾ ਵਿਖੇ ਹੀ ਕੀਤਾ ਸੀ ਅਤੇ ਉਸ ਨੂੰ ਅਸੀਂ ਪੂਰਾ ਕੀਤਾ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੀ ਯੋਜਨਾ ਹਰਿਆਣਾ ਤੋਂ ਹੀ ਲਾਂਚ ਕੀਤੀ ਗਈ ਸੀ, ਜੋ ਪੂਰੇ ਦੇਸ਼ ਵਿਚ ਫੈਲ ਗਈ। ਆਯੁਸ਼ਮਾਨ ਭਾਰਤ ਯੋਜਨਾ ਦਾ ਪਹਿਲਾ ਲਾਭ ਹਾਸਲ ਕਰਨ ਵਾਲੀ ਬੇਟੀ ਵੀ ਹਰਿਆਣਾ ਨਾਲ ਸਬੰਧਤ ਹੈ। 
 


Bharat Thapa

Content Editor

Related News