ਟਰੰਪ ਨੇ ਬਦਲਿਆ ਫੈਸਲਾ, ਮੈਂ ਕਰਾਂਗਾ ਕਸ਼ਮੀਰ ਮੁੱਦੇ ''ਤੇ ਵਿਚੋਲਗੀ

Wednesday, Aug 21, 2019 - 02:08 AM (IST)

ਟਰੰਪ ਨੇ ਬਦਲਿਆ ਫੈਸਲਾ, ਮੈਂ ਕਰਾਂਗਾ ਕਸ਼ਮੀਰ ਮੁੱਦੇ ''ਤੇ ਵਿਚੋਲਗੀ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਬੇ ਸਮੇਂ ਤੋਂ ਟਕਰਾਅ ਦਾ ਮੁੱਦਾ ਰਹੇ ਕਸ਼ਮੀਰ ਦੀ 'ਵਿਸਫੋਟਕ' ਸਥਿਤੀ 'ਤੇ ਇਕ ਵਾਰ ਫਿਰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਆਖਿਆ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਇਸ ਹਫਤੇ ਦੇ ਆਖਿਰ 'ਚ ਇਹ ਮੁੱਦਾ ਚੁੱਕਣਗੇ। ਅਮਰੀਕਾ ਨੇ ਮੋਦੀ ਤੋਂ ਕਸ਼ਮੀਰ 'ਚ ਤਣਾਅ ਘੱਟ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਸੀ।

ਟਰੰਪ ਨੇ ਪੱਤਰਕਾਰਾਂ ਨੂੰ ਆਖਿਆ ਕਿ ਕਸ਼ਮੀਰ ਬਹੁਤ ਤਣਾਅਪੂਰਨ ਥਾਂ ਹੈ। ਇਥੇ ਹਿੰਦੂ ਹਨ ਅਤੇ ਮੁਸਲਮਾਨ ਵੀ ਅਤੇ ਮੈਂ ਨਹੀਂ ਕਹਾਂਗਾ ਕਿ ਉਨ੍ਹਾਂ ਵਿਚਾਲੇ ਕਾਫੀ ਮੇਲ-ਜ਼ੋਲ ਹੈ। ਉਨ੍ਹਾਂ ਕਿਹਾ ਕਿ ਵਿਚੋਲਗੀ ਲਈ ਜੋ ਵੀ ਬਿਹਤਰ ਹੋ ਸਕੇਗਾ, ਮੈਂ ਉਹ ਕਰਾਂਗਾ। ਦੱਸ ਦਈਏ ਕਿ ਟਰੰਪ ਨੇ ਅਮਰੀਕਾ ਦੌਰੇ 'ਤੇ ਆਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਆਖਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਨੂੰ ਕਿਹਾ ਸੀ ਪਰ ਭਾਰਤ ਨੇ ਉਸ ਤੋਂ ਇਹ ਸਾਫ ਕਰ ਦਿੱਤਾ ਸੀ ਕਿ ਪੀ. ਐੱਮ. ਮੋਦੀ ਨੇ ਟਰੰਪ ਨੂੰ ਅਜਿਹੀ ਕੋਈ ਪੇਸ਼ਕਸ਼ ਨਹੀਂ ਸੀ ਕੀਤੀ।


author

Khushdeep Jassi

Content Editor

Related News