ਟਰੰਪ ਬਿਨਾਂ ਨਿਰਧਾਰਤ ਪ੍ਰੋਗਰਾਮ ਦੇ ਮੋਦੀ ਦਾ ਭਾਸ਼ਣ ਸੁਣਨ ਪਹੁੰਚੇ ਜਲਵਾਯੂ ਸੰਮੇਲਨ ’ਚ

Monday, Sep 23, 2019 - 11:18 PM (IST)

ਟਰੰਪ ਬਿਨਾਂ ਨਿਰਧਾਰਤ ਪ੍ਰੋਗਰਾਮ ਦੇ ਮੋਦੀ ਦਾ ਭਾਸ਼ਣ ਸੁਣਨ ਪਹੁੰਚੇ ਜਲਵਾਯੂ ਸੰਮੇਲਨ ’ਚ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਥੇ ਬਿਨਾਂ ਕਿਸੇ ਨਿਰਧਾਰਤ ਪ੍ਰੋਗਰਾਮ ਦੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ’ਚ ਪਹੁੰਚੇ ਅਤੇ ਉਨ੍ਹਾਂ ਨੇ ਜਲਵਾਯੂ ਪਰਿਵਰਤਨ ’ਤੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦਾ ਭਾਸ਼ਣ ਸੁਣਿਆ।

PunjabKesari

ਟਰੰਪ ਦਾ ਇਸ ਸੰਮੇਲਨ ’ਚ ਹਿੱਸਾ ਲੈਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਰਾਸ਼ਟਰਪਤੀ ਨੇ ਧਾਰਮਿਕ ਆਜ਼ਾਦੀ ਸਬੰਧੀ ਪ੍ਰੋਗਰਾਮ ਲਈ ਰਵਾਨਾ ਹੋਣ ਤੋਂ ਪਹਿਲਾਂ 10 ਮਿੰਟ ਤੱਕ ਧਿਆਨ ਨਾਲ ਭਾਸ਼ਣ ਸੁਣਿਆ। ਜਲਵਾਯੂ ਸੰਮੇਲਨ ਸੰਯੁਕਤ ਰਾਸ਼ਟਰ ਮਹਾਸਭਾ ਦਾ ਹਿੱਸਾ ਹੈ ਅਤੇ ਉਸ ’ਚ ਸਮੂਹਿਕ ਰਾਸ਼ਟਰੀ ਲਾਲਸਾ ’ਚ ਇਕ ਲੰਬੀ ਛਾਲ ਲਾਉਣ ’ਤੇ ਚਰਚਾ ਕਰਨ ਦੀ ਯੋਜਨਾ ਹੈ। ਟਰੰਪ ਵਾਰ-ਵਾਰ ਗਲੋਬਲ ਤਾਪਮਾਨ ਦੇ ਨਕਲੀ ਕਾਰਨਾਂ ਅਤੇ ਸੰਪੂਰਣ ਵਿਗਿਆਨਕ ਸਹਿਮਤੀ ਬਣਨ ਦੇ ਬਾਰੇ ’ਚ ਵਾਰ-ਵਾਰ ਸ਼ੱਕ ਪ੍ਰਗਟ ਕਰ ਚੁੱਕੇ ਹਨ। ਉਨ੍ਹਾਂ ਨੇ ਗ੍ਰੀਨ ਹਾਊਸ ਨਿਕਾਸ ’ਚ ਕਮੀ ਲਿਆਉਣ ’ਤੇ ਕੇਂਦਿ੍ਰਤ ਅੰਤਰਰਾਸ਼ਟਰੀ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਲਿਆ ਹੈ।


author

Khushdeep Jassi

Content Editor

Related News