ਟਰੱਕ ਨਾਲ ਟੱਕਰ ਤੋਂ ਬਾਅਦ ਮੋਟਰਸਾਈਕਲ ''ਚ ਲੱਗੀ ਅੱਗ, ਬੱਚੇ ਸਮੇਤ ਤਿੰਨ ਜਿਉਂਦੇ ਸੜੇ
Sunday, Oct 06, 2019 - 11:36 AM (IST)

ਬਾਂਦਾ (ਉੱਤਰ ਪ੍ਰਦੇਸ਼)— ਬਾਂਦਾ ਨਾਲ ਲੱਗਦੇ ਮਹੋਬਾ ਜ਼ਿਲੇ ਦੇ ਕਬਰਈ ਕਸਬੇ 'ਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਕੇ ਟਰੱਕ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਮੋਟਰਸਾਈਕਲ 'ਚ ਅੱਗ ਲੱਗ ਗਈ ਅਤੇ ਇਕ ਬੱਚੇ ਸਮੇਤ ਤਿੰਨ ਲੋਕ ਜਿਉਂਦੇ ਸੜ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਦਰ ਪੁਲਸ ਡਿਪਟੀ ਸੁਪਰਡੈਂਟ (ਸੀ.ਓ.) ਜਟਾਸ਼ੰਕਰ ਰਾਵ ਨੇ ਦੱਸਿਆ ਕਿ ਸ਼ਨੀਵਾਰ ਦੀ ਸ਼ਾਮ ਕਬਰਈ ਕਸਬਾ ਦੇ ਰਾਜੀਵ ਨਗਰ ਵਾਸੀ ਅਨਿਲ ਪ੍ਰਜਾਤੀ (25) ਆਪਣੇ ਚਾਰ ਸਾਲ ਦੇ ਬੇਟੇ ਅਤੇ ਸਾਥੀ ਬਿਜੂ (17) ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਮੀਰਪੁਰ ਜ਼ਿਲੇ ਦੇ ਰੀਵਨ ਪਿੰਡ ਤੋਂ ਆਪਣੇ ਘਰ ਆ ਰਿਹਾ ਸੀ। ਉਦੋਂ ਤੇਜ਼ ਰਫ਼ਤਾਰ ਮੋਟਰਸਾਈਕਲ ਬੇਕਾਬੂ ਹੋ ਕੇ ਕਬਰਈ ਕਸਬੇ 'ਚ ਤਾਜ ਕ੍ਰਸ਼ਰ ਪਲਾਂਟ ਕੋਲ ਮਹੋਬਾ ਵਲੋਂ ਆ ਰਹੇ ਟੱਕਰ ਨਾਲ ਟਕਰਾ ਗਈ।
ਉਨ੍ਹਾਂ ਨੇ ਦੱਸਿਆ ਕਿ ਟੱਕਰ ਲੱਗਣ ਨਾਲ ਮੋਟਰਸਾਈਕਲ ਦੀ ਪੈਟਰੋਲ ਦੀ ਟੈਂਕ ਫਟ ਗਈ ਅਤੇ ਉਸ 'ਚ ਅੱਗ ਲੱਗ ਗਈ। ਜਿਸ ਨਾਲ ਤਿੰਨੋਂ ਮੋਟਰਸਾਈਕਲ ਸਵਾਰ ਜਿਉਂਦੇ ਸੜ ਗਏ। ਮੌਕੇ 'ਤੇ ਪੁੱਜੀ ਪੁਲਸ ਨੇ ਫਾਇਰ ਬ੍ਰਿਗੇਡ ਵਿਭਾਗ ਦੀ ਮਦਦ ਨਾਲ ਅੱਗ ਬੁਝਾਈ ਅਤੇ ਸੜੀਆਂ ਹੋਈਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਟਰੱਕ ਅਤੇ ਪੂਰੀ ਤਰ੍ਹਾਂ ਸੜ ਚੁੱਕੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਲਿਆ ਹੈ। ਮੋਟਰਸਾਈਕਲ ਸਵਾਰ ਨੇ ਹੈਲਮੇਟ ਨਹੀਂ ਲਗਾਇਆ ਹੋਇਆ ਸੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।