MP ’ਚ ਲਾਵਾਰਿਸ ਮਿਲਿਆ ਕੋਵੈਕਸੀਨ ਦੀਆਂ 2.40 ਲੱਖ ਖੁਰਾਕਾਂ ਨਾਲ ਲੱਦਿਆ ਟਰੱਕ, ਡਰਾਈਵਰ ਲਾਪਤਾ
Saturday, May 01, 2021 - 01:29 PM (IST)
ਨਰਸਿੰਘਪੁਰ– ਇਕ ਪਾਸੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 1 ਮਈ ਤੋਂ 18 ਸਾਲਾਂ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ ਕੋਰੋਨਾ ਟੀਕਾ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਜਿਸ ਦਾ ਵੱਡਾ ਕਾਰਨ ਵੈਕਸੀਨ ਦੀ ਕਮੀ ਦੱਸਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਨਿਰਸਿੰਘਪੁਰ ਜ਼ਿਲ੍ਹੇ ਦੇ ਕਰੇਲੀ ’ਚ 8 ਕਰੋੜ ਰੁਪਏ ਦੀ ਕੋਰੋਨਾ ਵੈਕਸੀਨ ਨਾਲ ਲੱਦਿਆ ਟਰੱਕ ਲਾਵਾਰਿਸ ਮਿਲਣ ਨਾਲ ਅਫੜਾ-ਦਫੜੀ ਮਚੀ ਹੋਈ ਹੈ। ਡਰਾਈਵਰ ਵਿਵੇਕ ਮਿਸ਼ਰਾ ਟਰੱਕ ਨੂੰ ਚਾਲੂ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੁਲਸ ਪ੍ਰਸ਼ਾਸਨ ’ਚ ਭਾਜੜਾਂ ਪੈ ਗਈਆਂ ਹਨ।
ਇਹ ਵੀ ਪੜ੍ਹੋ– ਸਾਵਧਾਨ! ਰੇਮਡੇਸਿਵਿਰ ਦੇ ਨਾਂ ’ਤੇ ਵੇਚਿਆ ਜਾ ਰਿਹੈ ਪਾਣੀ, ਟੀਕਾ ਅਸਲੀ ਹੈ ਜਾਂ ਨਕਲੀ, ਇੰਝ ਕਰੋ ਪਛਾਣ
ਇਹ ਵੀ ਪੜ੍ਹੋ– ਕੋਰੋਨਾ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 4 ਲੱਖ ਤੋਂ ਵੱਧ ਮਾਮਲੇ
ਜਾਣਕਾਰੀ ਮੁਤਾਬਕ, ਨਰਸਿੰਘਪੁਰ ਦੇ ਕਰੇਲੀ ਦੇ ਮੱਧ ਤੋਂ ਗੁਜ਼ਰੇ ਓਲਡ ਐੱਨ.ਐੱਚ.-26 ’ਤੇ ਬੱਸ ਸਟੈਂਡ ਨੇੜੇ ਟਰੱਕ (ਟੀ.ਐੱਨ. 06 ਕਿਊ 6482) ਚਾਲੂ ਹਾਲਤ ’ਚ ਮਿਲਿਆ। ਲੰਬੇ ਸਮੇਂ ਤਕ ਡਰਾਈਵਰ ਦਾ ਕੋਈ ਪਤਾ ਨਹੀਂ ਲੱਗਾ ਤਾਂ ਦੁਪਹਿਰ ਸਾਢੇ 12 ਵਜੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਕਰੇਲੀ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਟਰੱਕ ਰਾਹੀਂ ਕੋਰੋਨਾ ਦੀ ਐਂਟੀ-ਡਾਟ ਕੋਵੈਕਿਸੀ ਟ੍ਰਾਂਸਪੋਰਟ ਹੋ ਰਹੀ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤਹਿਸੀਲਦਾਰ ਵੀ ਮੌਕੇ ’ਤੇ ਪੱਜੇ। ਇਸ ਸੰਬੰਧ ’ਚ ਜ਼ਿਲਾ ਟੀਕਾਕਰਨ ਅਧਿਕਾਰੀ ਨੂੰ ਸੂਚਨਾ ਵੀ ਦਿੱਤੀ। ਪੁਲਸ ਨੇ ਫਰਾਰ ਡਰਾਈਵਰ ਦਾ ਪਤਾ ਲਗਾਉਣ ਲਈ ਉਸ ਦੇ ਫੋਨ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਮੋਬਾਇਲ ਲੋਕੇਸ਼ਨ ਕਰੇਲੀ ਤੋਂ ਕਰੀਬ 16-17 ਕਿਲੋਮੀਟਰ ਦੂਰ ਐੱਨ.ਐੱਚ.-44 ਦੇ ਕੱਢੇ ਦੀ ਮਿਲੀ। ਇਸ ਤੋਂ ਬਾਅਦ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਕੁਝ ਦੂਰੀ ’ਤੇ ਡਰਾਈਵਰ ਵਿਵੇਕ ਮਿਸ਼ਰਾ ਦਾ ਮੋਬਾਇਲ ਫੋਨ ਝਾੜੀਆਂ ’ਚ ਪਿਆ ਮਿਲਿਆ। ਮੋਬਾਇਲ ਚਾਲੂ ਸੀ ਅਤੇ ਉਸ ਵਿਚ 122 ਮਿਸਡ ਕਾਲਾਂ ਸਨ।
ਇਹ ਵੀ ਪੜ੍ਹੋ– ਕੋਰੋਨਾ ਮਹਾਮਾਰੀ ’ਚ ਭਾਰਤ ਨੂੰ ਮਦਦ ਦੇਣ ਲਈ ਅਮਰੀਕਾ ਨੇ ਰੱਖੀਆਂ 2 ਸ਼ਰਤਾਂ
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਐੱਸ.ਆਈ. ਆਸ਼ੀਸ਼ ਬੋਪਚੇ ਨੇ ਦੱਸਿਆ ਕਿ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਵੈਕਸੀਨ ਹੈਦਰਾਬਾਦ ਤੋਂ ਕਰਨਾਲ ਜਾ ਰਹੀ ਸੀ। ਸੰਬੰਧਿਤ ਕੰਪਨੀ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਟਰੱਕ ’ਚ ਸਿਰਫ ਡਰਾਈਵਰ ਸੀ। ਉਥੇ ਹੀ ਦਸਤਾਵੇਜ਼ਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਟਰੱਕ ’ਚ 364 ਬਾਕਸ ਕੋਵੈਕਸੀ ਲੋਡ ਹਨ। ਜਿਸ ਵਿਚ ਕਰੀਬ 2 ਲੱਖ, 40 ਹਜ਼ਾਰ ਡੋਜ਼ ਦੀ ਜਾਣਕਾਰੀ ਦਸਤਾਵੇਜ਼ ’ਚ ਸੀ। 10 ਘੰਟਿਆਂ ਦੀ ਜਾਂਚ ਤੋਂ ਬਾਅਦ ਆਖਿਰਕਾਰ ਕੰਪਨੀ ਨੇ ਦੂਜੇ ਡਰਾਈਵਰ ਨੂੰ ਨਾਗਪੁਰ ਤੋਂ ਭੇਜਿਆ। ਉਥੇ ਹੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਏ.ਆਰ. ਮਰਾਵੀ ਨੇ ਦੱਸਿਆ ਕਿ ਏਸੀ ਕੰਟੇਨਰ ਦੀ ਮੌਕੇ ’ਤੇ ਜਾ ਕੇ ਜਾਂਚ ਕੀਤੀ ਗਈ, ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਜੇਕਰ ਵੈਕਸੀਨ ਨੂੰ ਕੁਝ ਨੁਕਸਾਨ ਦੀ ਸੰਭਾਵਨਾ ਹੁੰਦਾ ਤਾਂ ਫਿਰ ਜਬਲਪੁਰ ’ਚ ਸਟੋਰ ਕੀਤਾ ਜਾਂਦਾ ਪਰ ਪੁਲਸ ਨੇ ਕਿਹਾ ਹੈ ਕਿ ਦੂਜਾ ਡਰਾਈਵਰ ਆ ਰਿਹਾ ਹੈ, ਇਸ ਲਈ ਵੈਕਸੀਨ ਕਰਨਾਲ ਹੀ ਭੇਜੀ ਜਾਵੇਗੀ।
ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ