ਟਰੱਕ ਦੀ ਟੱਕਰ ਨਾਲ ਸਕੂਟੀ ਸਵਾਰ ਦਾਦਾ-ਪੋਤੇ ਦੀ ਮੌਤ, 2 ਕਿ.ਮੀ. ਘਸੀੜਿਆ ਗਿਆ 6 ਸਾਲ ਦਾ ਬੱਚਾ

Sunday, Feb 26, 2023 - 05:21 PM (IST)

ਟਰੱਕ ਦੀ ਟੱਕਰ ਨਾਲ ਸਕੂਟੀ ਸਵਾਰ ਦਾਦਾ-ਪੋਤੇ ਦੀ ਮੌਤ, 2 ਕਿ.ਮੀ. ਘਸੀੜਿਆ ਗਿਆ 6 ਸਾਲ ਦਾ ਬੱਚਾ

ਮਹੋਬਾ- ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਦਾਦਾ-ਪੋਤੇ ਨੂੰ ਕੁਚਲਣ ਮਗਰੋਂ ਟਰੱਕ ਡਰਾਈਵਰ ਬੇਰਹਿਮੀ ਨਾਲ ਸਕੂਟੀ ਨੂੰ ਕਰੀਬ 2 ਕਿਲੋਮੀਟਰ ਤੱਕ ਘਸੀੜਦੇ ਲੈ ਗਿਆ। ਇਸ ਹਾਦਸੇ 'ਚ ਸੇਵਾਮੁਕਤ ਅਧਿਆਪਕ ਅਤੇ ਉਨ੍ਹਾਂ ਦੇ ਪੋਤੇ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਹੁਣ ਟਰਾਂਸਜੈਂਡਰਾਂ ਨੂੰ ਵੀ ਮਿਲੇਗਾ ਸਰਕਾਰੀ ਨੌਕਰੀ 'ਚ ਭਰਤੀ ਦਾ ਮੌਕਾ, ਇਸ ਸੂਬਾ ਸਰਕਾਰ ਨੇ ਲਿਆ ਫ਼ੈਸਲਾ

ਸਿਟੀ ਏਰੀਆ ਦੇ ਖੇਤਰ ਅਧਿਕਾਰੀ (ਸੀ. ਓ) ਰਾਮਪ੍ਰਵੇਸ਼ ਰਾਏ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਉਦਿਤ ਨਾਰਾਇਣ ਚੰਸੌਰੀਆ (66) ਸ਼ਨੀਵਾਰ ਨੂੰ ਆਪਣੇ 6 ਸਾਲਾ ਪੋਤੇ ਸਾਤਵਿਕ ਨਾਲ ਸਕੂਟੀ 'ਤੇ ਬਾਜ਼ਾਰ ਜਾ ਰਿਹਾ ਸੀ ਤਾਂ ਕਾਨਪੁਰ-ਸਾਗਰ ਨੈਸ਼ਨਲ ਹਾਈਵੇਅ 'ਤੇ ਬੀਜਾਨਗਰ ਮੋੜ ਨੇੜੇ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। 

ਇਹ ਵੀ ਪੜ੍ਹੋ- 'ਤਿੰਨ ਤਲਾਕ' ਦੇ ਡਰ ਤੋਂ ਮੁਸਲਿਮ ਕੁੜੀ ਨੇ ਹਿੰਦੂ ਧਰਮ ਅਪਣਾ ਕੇ ਪ੍ਰੇਮੀ ਨਾਲ ਲਏ ਸੱਤ ਫੇਰੇ

ਸੀ. ਓ. ਨੇ  ਦੱਸਿਆ ਕਿ ਸਕੂਟੀ ਟਰੱਕ ਵਿਚ ਫਸ ਗਈ ਅਤੇ ਕਰੀਬ ਦੋ ਕਿਲੋਮੀਟਰ ਤੱਕ ਘੜੀਸਦੀ ਹੋਈ ਚਲੀ ਗਈ। ਇਸ ਹਾਦਸੇ 'ਚ ਉਦਿਤ ਨਰਾਇਣ ਅਤੇ ਉਸ ਦੇ ਪੋਤੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੀ. ਓ ਨੇ ਦੱਸਿਆ ਕਿ ਟਰੱਕ ਅਤੇ ਉਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਸਿਆਸਤ ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ ਸੋਨੀਆ ਗਾਂਧੀ ਦਾ ਬਿਆਨ ਆਇਆ ਸਾਹਮਣੇ


author

Tanu

Content Editor

Related News