ਟਰੱਕ ਨੇ ਮਾਰੀ ਬਾਈਕ ਨੂੰ ਟੱਕਰ, 1 ਦੀ ਮੌਤ

Tuesday, Mar 13, 2018 - 05:35 PM (IST)

ਰਾਮਗੜ੍ਹ— ਚੁਟੁਪਾਲ ਘਾਟੀ 'ਚ ਮੰਗਲਵਾਰ ਨੂੰ ਇਕ ਟਰੱਕ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਨਾਲ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੇ ਬਾਅਦ ਡਰਾਈਵਰ ਅਤੇ ਖਲਾਸੀ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਨਾਲੇ 'ਚ ਪਲਟ ਗਈ। ਹਾਦਸੇ ਦਾ ਕਾਰਨ ਟਰੱਕ ਦਾ ਤੇਜ਼ ਰਫਤਾਰ ਹੋਣਾ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੀ ਪਛਾਣ ਸਹਿਦੇਵ ਘੋਸ਼ ਦੇ ਰੂਪ 'ਚ ਹੋਈ ਹੈ। ਉਹ ਰਾਂਚੀ ਦੇ ਸੇਂਟੇਕ ਕੰਪਨੀ 'ਚ ਵਰਕਰ ਸਨ ਅਤੇ ਕੰਪਨੀ ਦੇ ਕੰਮ ਤੋਂ ਹੀ ਬਾਈਕ ਤੋਂ ਰਾਮਗੜ੍ਹ ਜਾ ਰਹੇ ਸਨ। ਰਸਤੇ 'ਚ ਚੁਟੁਪਾਲ ਘਾਟੀ 'ਚ ਇਹ ਦਰਦਨਾਕ ਹਾਦਸਾ ਹੋ ਗਿਆ। ਜੇਕਰ ਟਰੱਕ ਦੀ ਰਫਤਾਰ ਹੌਲੀ ਹੁੰਦੀ ਤਾਂ ਸਹਿਦੇਵ ਦੀ ਜਾਨ ਬਚ ਜਾਂਦੀ। 

PunjabKesari
ਘਾਟੀ 'ਚ ਪਹਿਲੇ ਤੋਂ ਹਾਦਸੇ ਦਾ ਸ਼ਿਕਾਰ ਇਕ ਟਰੱਕ ਸੜਕ ਦੇ ਕਿਨਾਰੇ ਖੜ੍ਹਾ ਸੀ। ਪਿੱਛੇ ਤੋਂ ਸਹਿਦੇਵ ਬਾਈਕ ਲੈ ਕੇ ਪੁੱਜੇ ਅਤੇ ਟਰੱਕ ਨੂੰ ਓਵਰਟੇਕ ਕਰਕੇ ਅੱਗੇ ਵਧੇ। ਅੱਗੇ ਵਧਦੇ ਹੀ ਬ੍ਰੇਕਰ ਆ ਗਿਆ ਅਤੇ ਉਨ੍ਹਾਂ ਨੇ ਬਾਈਕ ਦੀ ਸਪੀਡ ਹੌਲੀ ਕਰ ਦਿੱਤੀ। ਇਸੀ ਦੌਰਾਨ ਪਿੱਛੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ।


Related News