ਟ੍ਰਿਪਲ ਮਰਡਰ: ਬੇਟੇ ਨੇ ਹੀ ਕੀਤਾ ਸੀ ਮਾਤਾ-ਪਿਤਾ ਅਤੇ ਭੈਣ ਦਾ ਕਤਲ

Thursday, Oct 11, 2018 - 11:06 AM (IST)

ਟ੍ਰਿਪਲ ਮਰਡਰ: ਬੇਟੇ ਨੇ ਹੀ ਕੀਤਾ ਸੀ ਮਾਤਾ-ਪਿਤਾ ਅਤੇ ਭੈਣ ਦਾ ਕਤਲ

ਨਵੀਂ ਦਿੱਲੀ— ਦਿੱਲੀ 'ਚ ਵਸੰਤ ਕੁੰਜ ਦੇ ਕਿਸ਼ਨਗੜ੍ਹ ਇਲਾਕੇ 'ਚ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਦੀ ਲਾਸ਼ ਉਨ੍ਹਾਂ ਦੇ ਘਰ 'ਚੋਂ ਬਰਾਮਦ ਕੀਤੀ ਗਈ ਸੀ।  ਇਸ ਟ੍ਰਿਪਲ ਮਰਡਰ ਦਾ ਹੱਤਿਆਰਾ ਸਾਹਮਣਾ ਆ ਗਿਆ ਹੈ ਅਤੇ ਉਹ ਹੋਰ ਕੋਈ ਨਹੀਂ ਖੁਦ ਉਨ੍ਹਾਂ ਦਾ ਬੇਟਾ ਹੈ। ਪੁਲਸ ਨੇ ਸਵੇਰੇ ਦੱਸਿਆ ਸੀ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਸ ਨੇ ਟ੍ਰਿਪਲ ਮਰਡਰ ਮਾਮਲੇ 'ਚ ਬੇਟੇ ਸੂਰਜ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿਤਾ ਮਾਂ ਅਤੇ ਭੈਣ ਤਿੰਨਾਂ ਦਾ ਕਤਲ ਸੂਰਜ ਨੇ ਘਰ ਦੀ ਰਸੋਈ ਦੇ ਚਾਕੂ ਨਾਲ ਕੀਤਾ ਸੀ। 

PunjabKesari
ਸੂਰਜ ਨੇ ਕਤਲ ਦੇ ਪਿੱਛੇ ਦਾ ਕਾਰਨ ਦੱਸਿਆ ਕਿ ਪੜ੍ਹਾਈ ਲਈ ਮਾਤਾ-ਪਿਤਾ ਜ਼ੋਰ ਦਿੰਦੇ ਸਨ। ਪਿਤਾ ਸ਼ਰਾਬ ਪੀ ਕੇ ਮਾਰਦੇ ਸਨ ਅਤੇ ਭੈਣ ਮਾਤਾ-ਪਿਤਾ ਨੂੰ ਸ਼ਿਕਾਇਤ ਕਰਦੀ ਸੀ। ਇਸ ਲਈ ਗੁੱਸੇ 'ਚ ਆ ਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਦੋਸ਼ੀ ਸੂਰਜ ਨੇ ਦਿੱਲੀ ਪੁਲਸ ਨੂੰ ਦੱਸਿਆ ਕਿ ਉਸ ਨੇ ਕੁਝ ਸਾਲ ਪਹਿਲਾਂ ਕਿਡਨੈਪਿੰਗ ਦੀ ਕਹਾਣੀ ਵੀ ਖੁਦ ਰਚੀ ਸੀ। ਉਸ ਨੇ ਕਿਹਾ ਕਿ ਜਦੋਂ ਸਾਰੇ ਰਾਤ ਨੂੰ ਸੁੱਤੇ ਹੋਏ ਸਨ ਤਾਂ ਉਸ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪਿਤਾ 'ਤੇ ਸਭ ਤੋਂ ਪਹਿਲਾਂ ਹਮਲਾ ਕੀਤਾ ਕਿਉਂਕਿ ਉਨ੍ਹਾਂ ਨਾਲ ਨਫਰਤ ਸਭ ਤੋਂ ਜ਼ਿਆਦਾ ਸੀ। ਜਦੋਂ ਮਾਂ ਨੂੰ ਕੁਝ ਹੋਣ ਦਾ ਅਹਿਸਾਸ ਹੋਇਆ ਤਾਂ ਉਦੋਂ ਉਸ ਨੇ ਮਾਂ 'ਤੇ ਵੀ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਭੈਣ ਵੀ ਉਠ ਗਈ ਅਤੇ ਉਸ ਨੇ ਪਿੱਛੇ ਤੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਸ ਨੇ ਉਸ ਦੇ ਗਲੇ 'ਤੇ ਵਾਰ ਕਰ ਦਿੱਤਾ। ਜਦੋਂ ਮਾਤਾ-ਪਿਤਾ ਦੀ ਮੌਤ ਹੋ ਗਈ ਤਾਂ ਭੈਣ ਉਸ ਸਮੇਂ ਜ਼ਖਮੀ ਹਾਲਤ 'ਚ ਤੜਪ ਰਹੀ ਸੀ, ਉਸ ਨੇ ਫਿਰ ਤੋਂ ਆਪਣੀ ਭੈਣ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ।


Related News