ਤ੍ਰਿਣਮੂਲ ਦੀ 108 ’ਚੋਂ 103 ਨਗਰ ਨਿਗਮਾਂ ’ਤੇ ਜਿੱਤ, ਭਾਜਪਾ ਅਤੇ ਕਾਂਗਰਸ ਦੇ ਹੱਥ ਖਾਲੀ

Wednesday, Mar 02, 2022 - 10:50 PM (IST)

ਕੋਲਕਾਤਾ- ਮਮਤਾ ਬੈਨਰਜੀ ਦੇ ਅਗਵਾਈ ਵਾਲੀ ਸੱਤਾਧਿਰ ਤ੍ਰਿਣਮੂਲ ਕਾਂਗਰਸ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਨਗਰ ਨਿਗਮ ਚੋਣਾਂ ’ਚ 108 ਨਗਰ ਨਿਗਮਾਂ ’ਚੋਂ 103 ’ਤੇ ਜਿੱਤ ਦਰਜ ਕਰ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕਰਾਰੀ ਮਾਤ ਦਿੱਤੀ। ਨਗਰ ਨਿਗਮ ਚੋਣਾਂ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਗਏ। ਵੋਟਾਂ 27 ਫਰਵਰੀ ਨੂੰ ਪਈਆਂ ਸਨ। ਬੀਤੇ ਸਾਲ ਵਿਧਾਨ ਸਭਾ ਚੋਣਾਂ ’ਚ 77 ਸੀਟਾਂ ਜਿੱਤਣ ਤੋਂ ਬਾਅਦ ਪੱਛਮੀ ਬੰਗਾਲ ’ਚ ਮੁੱਖ ਵਿਰੋਧੀ ਧਿਰ ਦੇ ਰੂਪ ’ਚ ਉੱਭਰੀ ਭਾਜਪਾ ਇਕ ਵੀ ਨਗਰ ਨਿਗਮ ਨੂੰ ਜਿੱਤਣ ’ਚ ਅਸਫਲ ਰਹੀ। ਕਾਂਗਰਸ ਵੀ ਇਕ ਵੀ ਨਗਰ ਨਿਗਮ ਨਹੀਂ ਜਿੱਤ ਸਕੀ, ਹਾਲਾਂਕਿ ਦੋਵਾਂ ਪਾਰਟੀਆਂ ਨੇ ਕੁਝ ਸ਼ਹਿਰਾਂ ’ਚ ਵਾਰਡਾਂ ’ਚ ਜਿੱਤ ਹਾਸਲ ਕੀਤੀ ਹੈ।

ਇਹ ਖ਼ਬਰ ਪੜ੍ਹੋ- ਪਾਕਿ-ਆਸਟਰੇਲੀਆ : ਜਾਣੋ ਦੋਵਾਂ ਦੇਸ਼ਾਂ ਦਾ ਇਕ-ਦੂਜੇ ਵਿਰੁੱਧ ਰਿਕਾਰਡ
ਮਾਕਪਾ ਦੀ ਅਗਵਾਈ ਵਾਲੇ ਖੱਬੇ ਪੱਖੀ ਮੋਰਚੇ ਨੂੰ ਨਦਿਆ ਜ਼ਿਲੇ ਦੀ ਤਾਹੇਰਪੁਰ ਨਗਰ ਨਿਗਮ ’ਚ ਜਿੱਤ ਮਿਲੀ ਹੈ। ਇਸ ਸਭ ਤੋਂ ਵੱਖ ਹੈਰਾਨ ਕਰਦੇ ਹੋਏ ਉੱਤਰ ਬੰਗਾਲ ਦੀਆਂ ਪਹਾੜਾਂ ਦੀ ਰਾਜਨੀਤੀ ’ਚ ਨਵੀਂ ਬਣੀ ‘ਹਮਰੋ ਪਾਰਟੀ’ ਨੇ ਤ੍ਰਿਣਮੂਲ ਕਾਂਗਰਸ, ਗੋਰਖਾ ਜਨਮੁਕਤੀ ਮੋਰਚਾ ਅਤੇ ਭਾਜਪਾ ਨੂੰ ਪਛਾੜ ਕੇ ਦਾਰਜੀਲਿੰਗ ਨਗਰ ਨਿਗਮ ’ਤੇ ਕਬਜ਼ਾ ਕਰ ਲਿਆ ਹੈ। ਨਗਰ ਨਿਗਮ ਚੋਣਾਂ ’ਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਹਿੰਸਾ, ਧਾਂਦਲੀ ਅਤੇ ਪੁਲਸ ਨਾਲ ਝੜਪ ਦੀਆਂ ਖਬਰਾਂ ਆਈਆਂ ਸਨ। ਭਾਜਪਾ ਨੇ ਇਸ ਚੋਣ ਪ੍ਰਕਿਰਿਆ ਨੂੰ ਲੋਕਤੰਤਰ ਦਾ ਮਜ਼ਾਕ ਕਰਾਰ ਦਿੰਦੇ ਹੋਏ ਹਿੰਸਾ ਦੇ ਖਿਲਾਫ ਸੋਮਵਾਰ ਨੂੰ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਸੀ। ਉੱਥੇ ਹੀ, ਤ੍ਰਿਣਮੂਲ ਕਾਂਗਰਸ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਖਾਰਿਜ ਕਰ ਦਿੱਤਾ। ਤ੍ਰਿਣਮੂਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਹਾਰ ਦਾ ਅਹਿਸਾਸ ਹੋਣ ਤੋਂ ਬਾਅਦ ਬਹਾਨੇ ਲੱਭ ਰਹੀਆਂ ਹਨ।

ਇਹ ਖ਼ਬਰ ਪੜ੍ਹੋ- ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News