ਖਿਡਾਰੀਆਂ ਦੀ ਚੋਣ 'ਚ ਪਾਰਦਰਸ਼ਤਾ ਦੇ ਨਤੀਜੇ ਵਜੋਂ ਖੇਡ ਮੈਦਾਨਾਂ 'ਚ ਲਹਿਰਾਇਆ ਜਾ ਰਿਹੈ ਤਿਰੰਗਾ : ਮੋਦੀ

Monday, Aug 15, 2022 - 11:37 AM (IST)

ਖਿਡਾਰੀਆਂ ਦੀ ਚੋਣ 'ਚ ਪਾਰਦਰਸ਼ਤਾ ਦੇ ਨਤੀਜੇ ਵਜੋਂ ਖੇਡ ਮੈਦਾਨਾਂ 'ਚ ਲਹਿਰਾਇਆ ਜਾ ਰਿਹੈ ਤਿਰੰਗਾ : ਮੋਦੀ

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਖਿਡਾਰੀਆਂ ਦੀ ਚੋਣ ਵਿਚ ਪਾਰਦਰਸ਼ਤਾ ਲਿਆਉਣ ਅਤੇ ਭਾਈ-ਭਤੀਜਾਵਾਦ ਨੂੰ ਖ਼ਤਮ ਕਰਨ ਦਾ ਅਸਰ ਦਿਖਾਈ ਦੇ ਰਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਦੁਨੀਆ ਭਰ ਦੇ ਖੇਡ ਮੈਦਾਨਾਂ ਵਿਚ ਤਿਰੰਗਾ ਲਹਿਰਾਇਆ ਜਾ ਰਿਹਾ ਹੈ ਅਤੇ ਰਾਸ਼ਟਰੀ ਗੀਤ ਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

ਲਾਲ ਕਿਲੇ ਦੀ ਪਰਿਕਰਮਾ ਤੋਂ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ, 'ਅਸੀਂ ਪਿਛਲੇ ਦਿਨੀਂ ਖੇਡਾਂ ਵਿਚ ਦੇਖਿਆ ਹੈ। ਅਜਿਹਾ ਨਹੀਂ ਸੀ ਕਿ ਪਹਿਲਾਂ ਕੋਈ ਪ੍ਰਤਿਭਾ ਨਹੀਂ ਸੀ। ਪਹਿਲਾਂ ਚੋਣ ਭਾਈ-ਭਤੀਜਾਵਾਦ ਤੋਂ ਲੰਘਦੀ ਸੀ। ਉਹ ਖੇਡ ਮੈਦਾਨ ਤੱਕ ਤਾਂ ਪਹੁੰਚ ਜਾਂਦੇ ਸੀ, ਪਰ ਜਿੱਤ-ਹਾਰ ਨਾਲ ਉਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ ਸੀ।'

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਭਾਰਤ ਲਈ ਪੁਲਾੜ ਤੋਂ ਆਇਆ ਖ਼ਾਸ ਸੰਦੇਸ਼ (ਵੀਡੀਓ)

ਪ੍ਰਧਾਨ ਮੰਤਰੀ ਨੇ ਕਿਹਾ, 'ਜਦੋਂ ਪਾਰਦਰਸ਼ਤਾ ਆਈ ਤਾਂ ਯੋਗਤਾ ਦੇ ਆਧਾਰ 'ਤੇ ਖਿਡਾਰੀਆਂ ਦੀ ਚੋਣ ਕੀਤੀ ਜਾਣ ਲੱਗੀ ਤਾਂ ਅੱਜ ਦੁਨੀਆ ਭਰ ਵਿਚ ਖੇਡ ਮੈਦਾਨਾਂ ਵਿਚ ਭਾਰਤ ਦਾ ਤਿਰੰਗਾ ਲਹਿਰਾਇਆ ਜਾਂਦਾ ਹੈ ਅਤੇ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ।' ਉਨ੍ਹਾਂ ਕਿਹਾ ਕਿ ਭਾਈ-ਭਾਈ ਭਤੀਜਾਵਾਦ ਤੋਂ ਮੁਕਤੀ ਮਿਲਦੀ ਹੈ ਉਦੋਂ ਅਜਿਹਾ ਹੁੰਦਾ ਹੈ।

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News