ਕਰਨਾਟਕ ''ਚ ਸਕੂਲ ਬੱਸ ''ਤੇ ਡਿੱਗਿਆ ਰੁੱਖ
Wednesday, Aug 14, 2019 - 11:40 AM (IST)

ਮੰਗਲੁਰੂ—ਕਰਨਾਟਕ ਦੇ ਮੰਗਲੁਰੂ 'ਚ ਅੱਜ ਭਾਵ ਬੁੱਧਵਾਰ ਨੂੰ ਸਵੇਰੇਸਾਰ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ, ਜਦੋਂ ਸਕੂਲ ਬੱਸ 'ਤੇ ਰੁੱਖ ਡਿੱਗ ਪਿਆ। ਇਸ ਦੌਰਾਨ ਬੱਸ 'ਚ 17 ਬੱਚੇ ਮੌਜੂਦ ਸੀ। ਗਨੀਮਤ ਦੀ ਗੱਲ ਇਹ ਹੈ ਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਬੱਚਿਆ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸਾ ਵਾਪਰਦਿਆਂ ਹੀ ਨੇੜੇ ਮੌਜੂਦ ਲੋਕਾਂ ਨੇ ਬੱਸ 'ਚ ਮੌਜੂਦ ਬੱਚਿਆਂ ਨੂੰ ਬਾਹਰ ਕੱਢਿਆ।
ਦੱਸ ਦੇਈਏ ਕਿ ਕਰਨਾਟਕ 'ਚ ਭਾਰੀ ਬਾਰਿਸ਼ ਦਾ ਦੌਰ ਗੁਜ਼ਰ ਚੁੱਕਾ ਹੈ, ਜਿਸ ਇਲਾਕੇ 'ਚ ਇਹ ਹਾਦਸਾ ਵਾਪਰਿਆ, ਉੱਥੇ ਵੀ ਕਾਫੀ ਬਾਰਿਸ਼ ਹੋਈ ਹੈ ਅਤੇ ਹਾਦਸੇ ਦਾ ਮੁੱਖ ਕਾਰਨ ਤੇਜ਼ ਹਨੇਰੀ ਦੱਸਿਆ ਜਾਂਦਾ ਹੈ।