ਹੋਲੀ-ਗੁੱਡ ਫਰਾਈਡੇ 'ਤੇ ਘੁੰਮਣ ਜਾਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਹਵਾਈ ਤੇ ਹੋਟਲ ਕਿਰਾਏ ਹੋਏ ਮਹਿੰਗੇ

03/23/2024 5:39:20 PM

ਬਿਜ਼ਨੈੱਸ ਡੈਸਕ : ਮਾਰਚ ਦੇ ਮਹੀਨੇ ਇਸ ਵਾਰ ਬਹੁਤ ਛੁੱਟੀਆਂ ਸਨ। ਮਾਰਚ ਮਹੀਨੇ ਦੇ ਅੰਤ ਤੱਕ ਲਗਾਤਾਰ ਦੋ ਲੰਬੇ ਵੀਕਐਂਡ ਸ਼ੁਰੂ ਹੋਣ ਵਾਲੇ ਹਨ। ਹੋਲੀ ਅਤੇ ਗੁੱਡ ਫਰਾਈਡੇ ਦੀਆਂ ਛੁੱਟੀਆਂ ਕਾਰਨ ਪ੍ਰਮੁੱਖ ਮਾਰਗਾਂ 'ਤੇ ਹੋਟਲ ਅਤੇ ਹਵਾਈ ਕਿਰਾਏ 'ਚ ਵਾਧਾ ਹੋਇਆ ਹੈ, ਕਿਉਂਕਿ ਇਹ ਉਹੀ ਸਮਾਂ ਹੈ, ਜਦੋਂ ਲੋਕ ਬਾਹਰ ਘੁੰਮਣ ਦੀ ਯੋਜਣਾ ਬਣਾਉਂਦੇ ਹਨ। ਟ੍ਰੈਵਲ ਪਲੇਟਫਾਰਮ ਕਲੀਅਰਟ੍ਰਿਪ ਦੇ ਮੁਤਾਬਕ, ਹੋਲੀ ਵੀਕੈਂਡ ਦੇ ਮੌਕੇ ਹੋਟਲਾਂ ਦੀ ਬੁਕਿੰਗ ਵਿਚ 3.5 ਗੁਣਾ ਦਾ ਵਾਧਾ ਹੋਇਆ ਹੈ, ਜਦਕਿ ਗੁੱਡ ਫਰਾਈਡੇ ਵੀਕੈਂਡ 'ਤੇ 3.7 ਗੁਣਾ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ

ਇਸ ਦੇ ਨਾਲ ਹੀ ਯਾਤਰਾ ਆਨਲਾਈਨ ਦੇ ਮੁਤਾਬਕ ਇਸ ਸਾਲ ਜ਼ਿਆਦਾ ਤੋਂ ਜ਼ਿਆਦਾ ਸੈਲਾਨੀ ਗੋਆ, ਜੈਪੁਰ, ਪੁਡੂਚੇਰੀ, ਊਟੀ, ਸ਼੍ਰੀਨਗਰ, ਮਹਾਬਲੇਸ਼ਵਰ, ਕਾਰਬੇਟ ਅਤੇ ਵਾਇਨਾਡ ਵਰਗੀਆਂ ਥਾਵਾਂ 'ਤੇ ਛੁੱਟੀਆਂ ਬਤੀਤ ਕਰਨ ਲਈ ਜਾ ਰਹੇ ਹਨ। ਇਸ ਦੇ ਨਾਲ ਹੀ ਵਪਾਰਕ ਹੌਟਸਪੌਟਸ ਵਿੱਚ ਸੈਲਾਨੀ ਗਤੀਵਿਧੀਆਂ ਵੀ ਵਧ ਰਹੀਆਂ ਹਨ। ਭਾਰਤੀ ਸੈਲਾਨੀ ਸਾਲ ਭਰ ਛੁੱਟੀਆਂ ਦੀਆਂ ਯੋਜਨਾਵਾਂ ਦਾ ਲਾਭ ਲੈਂਦੇ ਰਹਿੰਦੇ ਹਨ। 

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਦੱਸ ਦੇਈਏ ਕਿ ਹੋਲੀ ਦੇ ਵੀਕੈਂਡ ਮੌਕੇ ਹਵਾਈ ਕਿਰਾਏ 'ਚ 20 ਤੋਂ 80 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਹੋਲੀ ਵੀਕੈਂਡ ਲਈ ਯਾਤਰਾ ਤੋਂ 48 ਘੰਟੇ ਪਹਿਲਾਂ ਦਿੱਲੀ ਤੋਂ ਮੁੰਬਈ ਦਾ ਇੱਕ ਤਰਫਾ ਹਵਾਈ ਕਿਰਾਇਆ ਲਗਭਗ 6,400 ਰੁਪਏ ਹੈ। 15 ਦਿਨ ਪਹਿਲਾਂ ਇਸੇ ਫਲਾਈਟ ਦਾ ਕਿਰਾਇਆ 5,200 ਰੁਪਏ ਸੀ। ਹੋਲੀ ਵੀਕੈਂਡ ਲਈ ਦਿੱਲੀ-ਗੋਆ ਰੂਟ 'ਤੇ ਇਕ ਤਰਫਾ ਹਵਾਈ ਕਿਰਾਇਆ 10,934 ਰੁਪਏ 'ਤੇ ਪਹੁੰਚ ਗਿਆ ਹੈ ਜਦੋਂ ਕਿ 15 ਦਿਨ ਪਹਿਲਾਂ ਇਹ 6,096 ਰੁਪਏ ਸੀ।

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਗੁਡ ਫਰਾਈਡੇ ਦੇ ਲੰਬੇ ਵੀਕਐਂਡ ਦੌਰਾਨ ਹਵਾਈ ਕਿਰਾਏ ਵਿੱਚ 15 ਤੋਂ 80 ਫ਼ੀਸਦੀ ਦਾ ਵਾਧਾ ਹੋਇਆ ਹੈ। ਸਭ ਤੋਂ ਵੱਧ 78 ਫ਼ੀਸਦੀ ਦਾ ਵਾਧਾ ਮੁੰਬਈ-ਸ਼੍ਰੀਨਗਰ ਮਾਰਗ 'ਤੇ ਹੋਇਆ ਹੈ। 8 ਦਿਨ ਪਹਿਲਾਂ ਮੁੰਬਈ-ਸ਼੍ਰੀਨਗਰ ਦਾ ਇਕ ਤਰਫਾ ਹਵਾਈ ਕਿਰਾਇਆ 18,288 ਰੁਪਏ ਹੋ ਗਿਆ ਸੀ। 15 ਦਿਨ ਪਹਿਲਾਂ ਇਸੇ ਫਲਾਈਟ ਦਾ ਕਿਰਾਇਆ ਕਰੀਬ 10,240 ਰੁਪਏ ਸੀ। ਇਸ ਦੇ ਨਾਲ ਹੀ ਆਗਾਮੀ ਵੀਕੈਂਡ ਲਈ 90 ਫ਼ੀਸਦੀ ਬੁਕਿੰਗ ਪੂਰੀ ਹੋ ਚੁੱਕੀ ਹੈ ਅਤੇ ਪ੍ਰਤੀ ਕਮਰੇ ਦੀ ਆਮਦਨ ਇਕ ਸਾਲ ਪਹਿਲਾਂ ਦੇ ਮੁਕਾਬਲੇ 12 ਫ਼ੀਸਦੀ ਵਧੀ ਹੈ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News