Reels ਨਾਲ ਮਿਲੀ ਸ਼ੌਹਰਤ, ਓਹੀ ਬਣੀ ਜਾਨ ਦਾ ਖੌਅ, ਟ੍ਰੈਵਲ ਇਨਫਲੂਏਂਸਰ ਦੀ ਪਹਾੜੀ ਤੋਂ ਡਿੱਗਣ ਕਾਰਨ ਮੌਤ

Thursday, Jul 18, 2024 - 02:37 AM (IST)

Reels ਨਾਲ ਮਿਲੀ ਸ਼ੌਹਰਤ, ਓਹੀ ਬਣੀ ਜਾਨ ਦਾ ਖੌਅ, ਟ੍ਰੈਵਲ ਇਨਫਲੂਏਂਸਰ ਦੀ ਪਹਾੜੀ ਤੋਂ ਡਿੱਗਣ ਕਾਰਨ ਮੌਤ

ਰਾਏਗੜ੍ਹ : ਰੀਲ ਬਣਾਉਣ ਦੀ ਜਿਸ ਕਲਾ ਨਾਲ ਪ੍ਰਸਿੱਧੀ ਮਿਲੀ ਹੁਣ ਮੌਤ ਦਾ ਕਾਰਨ ਬਣ ਗਈ ਹੈ। ਮੁੰਬਈ ਦੇ ਚਾਰਟਰਡ ਅਕਾਊਂਟੈਂਟ ਅਤੇ ਟ੍ਰੈਵਲ ਇਨਫਲੂਏਂਸਰ ਅਨਵੀ ਕਾਮਦਾਰ ਦੀ ਵੀਡੀਓ ਬਣਾਉਣ ਦੌਰਾਨ ਖਾਈ 'ਚ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੀ ਹੈ।

ਸਮਾਚਾਰ ਏਜੰਸੀ ਪੀਟੀਆਈ ਨੇ ਇੱਕ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ 27 ਸਾਲਾ ਰੀਲ ਸਟਾਰ, ਜੋ ਸੱਤ ਦੋਸਤਾਂ ਨਾਲ ਘੁਮੰਣ ਲਈ ਗਈ ਸੀ। ਇਸੇ ਦੌਰਾਨ ਉਹ ਮੰਗਲਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਦੇ ਮਾਨਗਾਂਵ ਵਿਚ ਮਸ਼ਹੂਰ ਕੁੰਭੇ ਝਰਨੇ ਦੇ ਨੇੜੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਦੋਸਤਾਂ ਨਾਲ ਗਈ ਸੀ ਘੁੰਮਣ
ਮਾਨਗਾਂਵ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਦੇ ਅਨੁਸਾਰ, ਮੁੰਬਈ ਦੇ ਮੁਲੁੰਡ ਖੇਤਰ ਦੀ ਰਹਿਣ ਵਾਲੀ ਕਾਮਦਾਰ ਬਾਰਿਸ਼ ਦੇ ਦੌਰਾਨ ਆਪਣੇ ਦੋਸਤਾਂ ਨਾਲ ਘੁੰਮਣ ਲਈ ਝਰਨੇ 'ਤੇ ਆਈ ਸੀ। ਉਸ ਨੇ ਦੱਸਿਆ ਕਿ ਖੂਬਸੂਰਤ ਨਜ਼ਾਰਿਆਂ ਦੀ ਵੀਡੀਓ ਬਣਾਉਂਦੇ ਸਮੇਂ ਉਹ ਤਿਲਕ ਕੇ ਖਾਈ 'ਚ ਡਿੱਗ ਗਈ।

ਹਸਪਤਾਲ ਵਿਚ ਹੋ ਗਈ ਮੌਤ
ਅਧਿਕਾਰੀ ਨੇ ਦੱਸਿਆ ਕਿ ਉਸ ਦੇ ਦੋਸਤਾਂ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੁਲਸ ਅਤੇ ਸਥਾਨਕ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਉਸ ਨੂੰ ਨੇੜੇ ਦੇ ਮਾਨਗਾਓਂ ਤਾਲੁਕਾ ਦੇ ਸਰਕਾਰੀ ਹਸਪਤਾਲ ਲੈ ਗਈ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਾਮਦਾਰ ਪੇਸ਼ੇ ਤੋਂ ਇੱਕ ਚਾਰਟਰਡ ਅਕਾਊਂਟੈਂਟ ਸੀ ਅਤੇ ਇੱਕ ਸੋਸ਼ਲ ਮੀਡੀਆ ਇਨਫਲੂਏਂਸਰ ਸੀ, ਜੋ ਰੀਲਾਂ ਬਣਾਉਣ ਲਈ ਜਾਣਈ ਜਾਂਦੀ ਸੀ।


author

DILSHER

Content Editor

Related News