ਫਰਜ਼ੀ ਆਧਾਰ ਕਾਰਡ ਨਾਲ ਟ੍ਰੇਨ ''ਚ ਸਫ਼ਰ ਕਰਨ ਵਾਲਿਆਂ ਦੀ ਹੁਣ ਨਹੀਂ ਖ਼ੈਰ ! ਖਾਣੀ ਪੈ ਸਕਦੀ ਹੈ ਜੇਲ੍ਹ ਦੀ ਹਵਾ
Sunday, Jun 08, 2025 - 11:11 AM (IST)
 
            
            ਨੈਸ਼ਨਲ ਡੈਸਕ : ਜੇ ਤੁਸੀਂ ਟਰੇਨ ਵਿੱਚ ਸਫਰ ਦੌਰਾਨ ਫ਼ਰਜ਼ੀ ਆਧਾਰ ਕਾਰਡ ਦੀ ਵਰਤੋਂ ਕਰ ਰਹੇ ਹੋ ਤਾਂ ਹੁਣ ਖੈਰ ਨਹੀ ਹੈ। ਭਾਰਤ ਦੀ ਰੇਲਵੇ ਨੇ ਟਿਕਟ ਜਾਂਚਣ ਦੀ ਪ੍ਰਕਿਰਿਆ ਹੁਣ ਹੋਰ ਵੀ ਸਖ਼ਤ ਕਰ ਦਿੱਤੀ ਹੈ। ਹੁਣ ਯਾਤਰੀ ਟਿਕਟ ਜਾਂਚਕ (TTE) mAadhaar ਐਪ ਰਾਹੀਂ ਯਾਤਰੀ ਦੇ ਆਧਾਰ ਕਾਰਡ ਦੀ ਸਾਈਟ ਤੇ ਹੀ ਜਾਂਚ ਕਰ ਸਕਣਗੇ।
ਕਿਵੇਂ ਕੰਮ ਕਰੇਗਾ ਨਵਾਂ ਤਰੀਕਾ?
ਰੇਲਵੇ ਅਨੁਸਾਰ ਹਰ TTE ਆਪਣੇ ਮੋਬਾਈਲ 'ਚ mAadhaar App ਡਾਊਨਲੋਡ ਕਰੇਗਾ ਅਤੇ ਯਾਤਰੀ ਦੇ ਆਧਾਰ ਕਾਰਡ 'ਤੇ ਮੌਜੂਦ QR ਕੋਡ ਨੂੰ ਸਕੈਨ ਕਰੇਗਾ। ਇਸ ਸਕੈਨਿੰਗ ਦੇ ਨਾਲ ਹੀ ਯਾਤਰੀ ਦੀ:
ਫੋਟੋ
ਨਾਮ
ਆਧਾਰ ਨੰਬਰ
ਜਨਮ ਤਾਰੀਖ
ਪਤਾ
ਲਿੰਗ
ਜਿਹੀਆਂ ਸਾਰੀਆਂ ਜਾਣਕਾਰੀਆਂ ਮੋਬਾਈਲ ਸਕ੍ਰੀਨ 'ਤੇ ਤੁਰੰਤ ਆ ਜਾਵਣਗੀਆਂ। ਇਸ ਤਰੀਕੇ ਨਾਲ ਫ਼ਰਜੀ ਆਧਾਰ ਦਾ ਤੁਰੰਤ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ...ਅਧਿਆਪਕ ਦਾ ਬੇਰਹਿਮੀ ਨਾਲ ਕਤਲ ! ਬਦਮਾਸ਼ਾਂ ਨੇ ਪਹਿਲਾਂ ਗਲਾ ਵੱਢਿਆ, ਫਿਰ ਝੀਲ 'ਚ ਸੁੱਟੀ ਲਾਸ਼
TTE ਲਈ ਨਵਾਂ ਹੁਕਮ
ਜਨ ਸੰਪਰਕ ਅਧਿਕਾਰੀ ਪ੍ਰਸ਼ਸਤੀ ਸ਼੍ਰੀਵਾਸਤਵ ਨੇ ਦੱਸਿਆ ਕਿ ਰੇਲਵੇ ਦੇ ਸਾਰੇ TTE ਨੂੰ mAadhaar ਐਪ ਵਰਤਣ ਦੀ ਹਿਦਾਇਤ ਦਿੱਤੀ ਗਈ ਹੈ। ਇਹ ਐਪ TTE ਨੂੰ ਯਾਤਰੀ ਦੀ ਪਛਾਣ ਮੌਕੇ 'ਤੇ ਹੀ ਸਹੀ ਢੰਗ ਨਾਲ ਕਰਨ ਵਿੱਚ ਮਦਦ ਕਰੇਗਾ।
ਆਫਲਾਈਨ ਵੀ ਕਰੇਗਾ ਕੰਮ
mAadhaar ਐਪ ਦੀ ਖਾਸ ਗੱਲ ਇਹ ਹੈ ਕਿ ਇਹ ਆਨਲਾਈਨ ਨਾਲ ਨਾਲ ਆਫਲਾਈਨ ਵੀ ਕੰਮ ਕਰਦਾ ਹੈ। ਕਿਉਂਕਿ ਟਰੇਨ ਵਿੱਚ ਸਫਰ ਦੌਰਾਨ ਕਈ ਵਾਰ ਨੈੱਟਵਰਕ ਨਹੀਂ ਮਿਲਦਾ, ਇਸ ਲਈ ਐਪ ਨੂੰ ਅਜਿਹਾ ਬਣਾਇਆ ਗਿਆ ਹੈ ਕਿ ਇਹ ਨੈੱਟਵਰਕ ਦੇ ਬਿਨਾਂ ਵੀ ਜਾਣਕਾਰੀ ਵੇਖ ਸਕੇ।
ਇਹ ਵੀ ਪੜ੍ਹੋ...ਰੇਲ ਯਾਤਰੀਆਂ ਲਈ GOOD NEWS ! ਹੁਣ ਸਲੀਪਰ ਕੋਚਾਂ 'ਚ ਵੀ ਮਿਲੇਗੀ ਇਹ ਸੇਵਾ
ਫ਼ਰਜ਼ੀ ਆਧਾਰ ਵਾਲਿਆਂ ਲਈ ਚਿਤਾਵਨੀ
ਜੇ ਕੋਈ ਯਾਤਰੀ ਫ਼ਰਜੀ ਆਧਾਰ ਕਾਰਡ ਨਾਲ ਯਾਤਰਾ ਕਰਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ RPF, GRP ਜਾਂ ਸਥਾਨਕ ਪੁਲਿਸ ਨੂੰ ਦੇਣੀ ਹੋਏਗੀ। ਕਾਨੂੰਨੀ ਕਾਰਵਾਈ ਹੋਣ ਦੀ ਸੰਭਾਵਨਾ ਬੜੀ ਹੈ। ਇਸ ਲਈ ਯਕੀਨੀ ਬਣਾਓ ਕਿ ਤੁਸੀਂ ਆਧਾਰ ਕਾਰਡ ਦੀ ਅਸਲੀ ਕਾਪੀ ਨਾਲ ਹੀ ਯਾਤਰਾ ਕਰ ਰਹੇ ਹੋ, ਨਹੀਂ ਤਾਂ ਪੈ ਸਕਦੀ ਹੈ ਕਾਨੂੰਨੀ ਕਾਰਵਾਈ।
ਜੇਲ੍ਹ ਤੇ ਜੁਰਮਾਨੇ ਦਾ ਪ੍ਰਬੰਧ
ਰੇਲਵੇ ਦੇ ਸਾਰੇ ਜ਼ੋਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਟਿਕਟ ਜਾਂਚ ਕਰਮਚਾਰੀਆਂ ਨੂੰ 'ਐਮ-ਆਧਾਰ ਐਪ' ਡਾਊਨਲੋਡ ਕਰਨ ਅਤੇ ਵਰਤਣ ਲਈ ਸਿਖਲਾਈ ਦੇਣ। ਪੱਤਰ ਵਿੱਚ ਕਿਹਾ ਗਿਆ ਹੈ, "ਜੇਕਰ ਕਿਸੇ ਯਾਤਰੀ ਜਾਂ ਕਰਮਚਾਰੀ ਦਾ ਆਧਾਰ ਕਾਰਡ ਸ਼ੱਕੀ ਜਾਂ ਜਾਅਲੀ ਲੱਗਦਾ ਹੈ, ਤਾਂ ਇਸ ਬਾਰੇ ਜਾਣਕਾਰੀ ਤੁਰੰਤ ਰੇਲਵੇ ਸੁਰੱਖਿਆ ਬਲ / ਸਥਾਨਕ ਪੁਲਿਸ / ਰਾਜ ਰੇਲਵੇ ਪੁਲਸ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।" ਮੰਤਰਾਲੇ ਨੇ ਇਹ ਵੀ ਯਾਦ ਦਿਵਾਇਆ ਕਿ ਆਧਾਰ ਐਕਟ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਜਾਅਲੀ ਪਛਾਣ ਅਪਣਾਉਂਦਾ ਹੈ ਜਾਂ ਧੋਖਾਧੜੀ ਨਾਲ ਆਧਾਰ ਪ੍ਰਾਪਤ ਕਰਦਾ ਹੈ, ਤਾਂ ਉਸ ਵਿਰੁੱਧ ਜੇਲ੍ਹ ਅਤੇ ਜੁਰਮਾਨੇ ਦਾ ਪ੍ਰਬੰਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            