ਸੂਬਿਆਂ ''ਚ 20 ਫਰਵਰੀ ਤੱਕ ਪੂਰੀ ਕਰੋ ਤਬਾਦਲਾ ਪ੍ਰਕਿਰਿਆ - ਚੋਣ ਕਮਿਸ਼ਨ
Sunday, Feb 17, 2019 - 11:16 AM (IST)
ਨਵੀਂ ਦਿੱਲੀ- ਕੇਂਦਰੀ ਚੋਣ ਕਮਿਸ਼ਨ ਨੇ ਸੂਬਿਆਂ 'ਚ ਤਬਾਦਲਾ ਅਤੇ ਨਿਯੁਕਤੀਆਂ ਨੂੰ ਪੂਰਾ ਕਰਨ ਲਈ ਆਖਰੀ ਤਾਰੀਕ ਬਦਲ ਦਿੱਤੀ ਹੈ। ਹੁਣ ਸੂਬਿਆਂ ਨੂੰ 28 ਫਰਵਰੀ ਦੇ ਬਜਾਏ 20 ਫਰਵਰੀ ਤੱਕ ਸਾਰੀ ਤਬਾਦਲਾ ਪ੍ਰਕਿਰਿਆ ਪੂਰੀ ਕਰਨ ਲਈ ਐਲਾਨ ਕੀਤਾ ਹੈ। ਕਮਿਸ਼ਨ ਨੇ ਸਾਰੇ ਮੁੱਖ ਸਕੱਤਰਾਂ ਅਤੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ 20 ਫਰਵਰੀ ਤੱਕ ਤਬਾਦਲਾ ਪ੍ਰਕਿਰਿਆ ਪੂਰੀ ਕਰਨ ਨੂੰ ਕਿਹਾ ਹੈ। ਓਡੀਸ਼ਾ, ਹਰਿਆਣਾ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਿਮ ਦੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਾਰੀਖਾਂ 'ਚ ਬਦਲਾਅ ਕੀਤਾ ਹੈ।ਇਸ ਦੇ ਨਾਲ ਕਮਿਸ਼ਨ ਨੇ ਆਮ ਚੋਣਾਂ ਦੇ ਮੱਦੇਨਜ਼ਰ 18 ਫਰਵਰੀ ਤੋਂ ਹਫਤੇ 'ਚ 5 ਦੀ ਬਜਾਏ 6 ਦਿਨ ਕੰਮ ਕਰਨ ਦਾ ਫੈਸਲਾ ਕੀਤਾ ਹੈ।