ਕੈਬ ਡਰਾਈਵਰ ਤੋਂ ਲੁੱਟ ਦੇ ਦੋਸ਼ ''ਚ ਟ੍ਰੇਨੀ ਇੰਸਪੈਕਟਰ ਬਰਖ਼ਾਸਤ, ਡੀਸੀਪੀ ਸੁਨੀਤੀ ਨੂੰ ਹਟਾਇਆ
Thursday, Aug 08, 2024 - 01:22 AM (IST)

ਨੈਸ਼ਨਲ ਡੈਸਕ : ਨੋਇਡਾ ਵਿਚ ਇਕ ਪੁਲਸ ਸਬ-ਇੰਸਪੈਕਟਰ ਨੂੰ ਇਕ ਕੈਬ ਡਰਾਈਵਰ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਅਤੇ ਉਸ ਤੋਂ 7,000 ਰੁਪਏ ਲੁੱਟਣ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਪੁਲਸ ਅਧਿਕਾਰੀਆਂ ਨੂੰ ਲਾਪਰਵਾਹੀ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਪੁਲਸ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਆਫ ਪੁਲਸ (ਸੈਂਟਰਲ ਜ਼ੋਨ) ਸੁਨੀਤੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਸ਼ਕਤੀ ਮੋਹਨ ਅਵਸਥੀ ਨੂੰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : JDU ਬਲਾਕ ਪ੍ਰਧਾਨ ਦਾ ਕਤਲ, ਬਦਮਾਸ਼ਾਂ ਨੇ ਸੈਲੂਨ 'ਚ ਦਾਖ਼ਲ ਹੋ ਕੇ ਸਿਰ 'ਚ ਮਾਰੀ ਗੋਲੀ
ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਦੇ ਬੁਲਾਰੇ ਨੇ ਦੱਸਿਆ ਕਿ ਬਿਸਰਖ ਥਾਣਾ ਖੇਤਰ ਵਿਚ ਟ੍ਰੇਨੀ ਸਬ-ਇੰਸਪੈਕਟਰ ਅਮਿਤ ਮਿਸ਼ਰਾ ਅਤੇ ਉਸ ਦੇ ਦੋ ਸਾਥੀਆਂ ਅਭਿਨਵ ਅਤੇ ਆਸ਼ੀਸ਼ ਵੱਲੋਂ ਇਕ ਕੈਬ ਡਰਾਈਵਰ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਕੇ ਉਸ ਤੋਂ 7 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਦੱਸਿਆ ਕਿ ਇਸ ਮਾਮਲੇ 'ਚ ਸਬ-ਇੰਸਪੈਕਟਰ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ ਅਮਿਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਅਭਿਨਵ ਅਤੇ ਆਸ਼ੀਸ਼ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਹੋਣ ਦੇ ਬਾਵਜੂਦ ਦੋ ਦਿਨਾਂ ਤੱਕ ਕਾਰਵਾਈ ਨਾ ਕਰਨ ਅਤੇ ਉੱਚ ਅਧਿਕਾਰੀਆਂ ਤੋਂ ਛੁਪਾਉਣ ਕਾਰਨ ਡੀਸੀਪੀ (ਸੈਂਟਰਲ ਨੋਇਡਾ) ਸੁਨੀਤੀ ਨੂੰ ਅਹੁਦੇ ਤੋਂ ਹਟਾ ਕੇ ਸ਼ਕਤੀ ਮੋਹਨ ਅਵਸਥੀ ਦੀ ਨਿਯੁਕਤੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਵਿਚ ਬਿਸਰਖ ਥਾਣੇ ਦੇ ਇੰਚਾਰਜ ਇੰਸਪੈਕਟਰ ਅਰਵਿੰਦ ਕੁਮਾਰ, ਚੌਕੀ ਚੌਕੀ ਗੌੜ ਸਿਟੀ ਰਮੇਸ਼ ਚੰਦਰ ਅਤੇ ਸਬ-ਇੰਸਪੈਕਟਰ ਮੋਹਿਤ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਿਤ ਮਿਸ਼ਰਾ ਨੂੰ ਅਧੀਨ ਸ਼੍ਰੇਣੀ ਦੇ ਪੁਲਸ ਅਧਿਕਾਰੀਆਂ ਦੀ ਸਜ਼ਾ ਅਤੇ ਅਪੀਲ ਨਿਯਮ 1991 ਦੇ ਨਿਯਮ 8 (2) ਬੀ ਤਹਿਤ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8