ਸ਼ਿਮਲਾ-ਕਾਲਕਾ ਰੇਲ ਮਾਰਗ ’ਤੇ ‘ਪੈਨੋਰਮਿਕ ਕੋਚ’ ਵਾਲੀ ਟ੍ਰੇਨ ਦਾ ਟ੍ਰਾਇਲ ਸ਼ੁਰੂ

Wednesday, Jun 21, 2023 - 01:45 PM (IST)

ਸ਼ਿਮਲਾ-ਕਾਲਕਾ ਰੇਲ ਮਾਰਗ ’ਤੇ ‘ਪੈਨੋਰਮਿਕ ਕੋਚ’ ਵਾਲੀ ਟ੍ਰੇਨ ਦਾ ਟ੍ਰਾਇਲ ਸ਼ੁਰੂ

ਸ਼ਿਮਲਾ, (ਅਭਿਸ਼ੇਕ)– ਵਿਸ਼ਵ ਵਿਰਾਸਤ ਸ਼ਿਮਲਾ-ਕਾਲਕਾ ਰੇਲ ਮਾਰਗ ’ਤੇ ਪੈਨੋਰਮਿਕ ਵਿਸਟਾਡੋਮ ਕੋਚ ਵਾਲੀ ਟ੍ਰੇਨ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ 4 ਨਵੇਂ ਕੋਚਾਂ ਦਾ ਟ੍ਰਾਇਲ ਕਾਲਕਾ ਤੋਂ ਸ਼ਿਮਲਾ ਦਰਮਿਆਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸਪੀਡ ’ਤੇ ਕੋਚ ਦਾ ਟ੍ਰਾਇਲ ਕੀਤਾ ਗਿਆ। ਟ੍ਰਾਇਲ ਪ੍ਰਕਿਰਿਆ ਦੌਰਾਨ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰ. ਡੀ. ਐੱਸ. ਓ.) ਦੀ ਟੀਮ ਨੇ ਸਾਰੇ ਪਹਿਲੂਆਂ ’ਤੇ ਗੌਰ ਕੀਤਾ ਅਤੇ ਇਸ ਦੌਰਾਨ ਰੇਲ ਮਾਰਗ ’ਤੇ ਰਸਤੇ ਵਿਚ ਰੁਕ-ਰੁਕ ਕੇ ਅਤੇ ਤਿੱਖੇ ਮੋੜਾਂ ਦਾ ਅਧਿਐਨ ਕਰਦੇ ਹੋਏ ਟੀਮ ਨੇ ਟ੍ਰਾਇਲ ਕੀਤਾ।

PunjabKesari

ਸੂਤਰਾਂ ਮੁਤਾਬਕ ਪਹਿਲੇ ਦਿਨ ਦਾ ਟ੍ਰਾਇਲ ਸਫਲ ਰਿਹਾ ਅਤੇ ਹੁਣ ਅਗਲੇ ਇਕ ਹਫਤੇ ਤੱਕ ਟ੍ਰਾਇਲ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਬਾਅਦ ਰਿਪੋਰਟ ਤਿਆਰ ਹੋਵੇਗੀ।

ਟ੍ਰਾਇਲ ਪ੍ਰਕਿਰਿਆ ਤਹਿਤ ਬੁੱਧਵਾਰ ਨੂੰ ਆਧੁਨਿਕ ਸਹੂਲਤਾਂ ਨਾਲ 4 ਪੈਨੋਰਮਿਕ ਕੋਚ ਦਾ ਟ੍ਰਾਇਲ ਸ਼ਿਮਲਾ ਅਤੇ ਸ਼ੋਘੀ ਦਰਮਿਆਨ ਕੀਤਾ ਜਾਵੇਗਾ।


author

Rakesh

Content Editor

Related News