ਕਸ਼ਮੀਰ ਘਾਟੀ ''ਚ 3 ਮਹੀਨਿਆਂ ਬਾਅਦ ਪਟੜੀ ''ਤੇ ਫਿਰ ਦੌੜੀ ਟ੍ਰੇਨ

Tuesday, Nov 12, 2019 - 05:40 PM (IST)

ਕਸ਼ਮੀਰ ਘਾਟੀ ''ਚ 3 ਮਹੀਨਿਆਂ ਬਾਅਦ ਪਟੜੀ ''ਤੇ ਫਿਰ ਦੌੜੀ ਟ੍ਰੇਨ

ਸ਼੍ਰੀਨਗਰ—ਕਸ਼ਮੀਰ ਘਾਟੀ 'ਚ ਲਗਭਗ 3 ਮਹੀਨਿਆਂ ਤੋਂ ਠੱਪ ਪਈ ਟ੍ਰੇਨ ਸਰਵਿਸ ਅੱਜ ਭਾਵ 12 ਨਵੰਬਰ ਨੂੰ ਫਿਰ ਤੋਂ ਸ਼ੁਰੂ ਹੋ ਗਈ ਹੈ। ਰੇਲਵੇ ਮੁਤਾਬਕ ਸੁਰੱਖਿਆ ਏਜੰਸੀਆਂ ਦੀ ਮਨਜ਼ੂਰੀ ਤੋਂ ਬਾਅਦ ਮੰਗਲਵਾਰ ਸਵੇਰਸਾਰ 10 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਾਲੇ ਸ਼੍ਰੀਨਗਰ ਤੋਂ ਬਾਰਾਮੂਲਾ ਦੇ ਵਿਚਾਲੇ ਲੋਕਲ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਹਨ। ਪਹਿਲਾਂ ਇਹ ਟ੍ਰੇਨਾਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਚੱਲਦੀਆਂ ਸਨ ਪਰ ਸੁਰੱਖਿਆ ਏਜੰਸੀਆਂ ਦੁਆਰਾ ਪੂਰੀ ਸਥਿਤੀ ਦਾ ਰਿਵਿਊ ਕਰਨ ਤੋਂ ਬਾਅਦ ਫਿਲਹਾਲ ਸ਼੍ਰੀਨਗਰ-ਬਾਰਾਮੂਲਾ ਟ੍ਰੈਕ 'ਤੇ 2 ਟ੍ਰੇਨਾਂ ਨੂੰ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਸ਼੍ਰੀਨਗਰ ਤੋਂ ਬਾਰਾਮੂਲਾ ਦੇ ਵਿਚਾਲੇ ਸੋਮਵਾਰ ਨੂੰ ਟ੍ਰੇਨ ਟ੍ਰਾਇਲ ਹੋਇਆ ਸੀ। ਇਸ ਤੋਂ ਪਹਿਲਾਂ ਘਾਟੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਪਹਿਲਾਂ ਬੈਠਕ ਕੀਤੀ ਗਈ ਅਤੇ ਫਿਰ ਟ੍ਰੇਨ ਸਰਵਿਸ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਇਸ ਰੂਟ 'ਤੇ ਟ੍ਰਾਇਲ ਰਨ ਵੀ ਸਫਲ ਰਿਹਾ। ਕੁਝ ਬਰਫ ਟ੍ਰੈਕ 'ਤੇ ਜਰੂਰ ਸੀ, ਉਸ ਨੂੰ ਵੀ ਹਟਾ ਦਿੱਤਾ ਗਿਆ। ਰੇਲਵੇ ਮਾਹਰਾਂ ਨੇ ਦੱਸਿਆ ਹੈ ਕਿ ਜਿਵੇ-ਜਿਵੇਂ ਕਸ਼ਮੀਰ ਦੇ ਹਾਲਾਤ ਹੋਰ ਬਿਹਤਰ ਹੋਣਗੇ ਬਾਕੀ ਥਾਵਾਂ 'ਤੇ ਵੀ ਟ੍ਰੇਨਾਂ ਚਲਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਘਾਟੀ 'ਚ 5 ਅਗਸਤ ਤੋਂ ਟ੍ਰੇਨਾਂ ਬੰਦ ਸੀ। ਧਾਰਾ 370 ਖਤਮ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੇ ਇਨਪੁੱਟ 'ਤੇ ਇੱਥੇ ਟ੍ਰੇਨ ਸਰਵਿਸ ਬੰਦ ਕਰ ਦਿੱਤੀਆਂ ਗਈਆਂ ਸੀ ਅਤੇ ਹੁਣ ਇਹ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਟ੍ਰੇਨਾਂ ਫਿਰ ਤੋਂ ਸ਼ੁਰੂ ਹੋਣ ਨਾਲ ਹਜ਼ਾਰਾਂ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਟ੍ਰੇਨ ਬੰਦ ਹੋਣ ਕਾਰਨ ਸ਼੍ਰੀਨਗਰ ਤੋਂ ਬਾਰਾਮੂਲਾ ਤੱਕ ਜਾਣ ਲਈ ਲੋਕਾਂ ਨੂੰ ਕਾਫੀ ਪੈਸਾ ਖਰਚ ਕਰਨਾ ਪਿਆ ਪਰ ਹੁਣ ਤੱਕ 15 ਤੋਂ 30 ਰੁਪਏ ਦੇ ਕਿਰਾਏ 'ਚ ਹੀ ਕੰਮ ਚੱਲ ਜਾਵੇਗਾ। ਸ਼੍ਰੀਨਗਰ ਤੋਂ ਬਾਰਾਮੂਲਾ ਵਿਚਾਲੇ ਲਗਭਗ 56 ਕਿਲੋਮੀਟਰ ਲੰਬਾ ਟ੍ਰੈਕ ਹੈ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ 5 ਅਗਸਤ ਤੋਂ ਪਹਿਲਾਂ ਬਨਿਹਾਲ ਤੋਂ ਬਾਰਾਮੂਲਾ ਤੱਕ ਟ੍ਰੇਨ ਚੱਲਦੀ ਸੀ। ਹੁਣ ਇਸ ਰੂਟ 'ਤੇ ਸ਼੍ਰੀਨਗਰ ਤੋਂ ਬਾਰਾਮੂਲਾ ਤੱਕ ਸ਼ੁਰੂ ਕੀਤੀ ਜਾ ਰਹੀ ਹੈ। ਬਾਅਦ 'ਚ ਇਸ ਨੂੰ ਵੀ ਸੁਰੱਖਿਆ ਰਿਵਿਊ ਕਰਨ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਦਿੱਲੀ ਤੋਂ ਕਟੜਾ ਤੱਕ ਪਹਿਲਾਂ ਤੋਂ ਹੀ ਟ੍ਰੇਨ ਚੱਲ ਰਹੀ ਹੈ। ਕਟਰਾ ਤੋਂ ਬਨਿਹਾਲ ਤੱਕ ਹੁਣ ਵੀ ਰੇਲ ਟ੍ਰੈਕ ਦਾ ਕੰਮ ਚੱਲ ਰਿਹਾ ਹੈ।


author

Iqbalkaur

Content Editor

Related News