ਜੰਮੂ ਕਸ਼ਮੀਰ : ਦੇਸ਼ ਦੀ ਸਭ ਤੋਂ ਲੰਬੀ ਰੇਲਵੇ ਸੁਰੰਗ ਤੋਂ ਪਹਿਲੀ ਵਾਰ ਲੰਘੀ ਰੇਲ ਗੱਡੀ

Sunday, Jan 28, 2024 - 02:12 PM (IST)

ਜੰਮੂ- ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂ.ਐੱਸ.ਬੀ.ਆਰ.ਐੱਲ.) ਪ੍ਰਾਜੈਕਟ ਨੂੰ ਪੂਰਾ ਕਰ ਕੇ ਮੌਜੂਦਾ ਸਾਲ ਦੇ ਮੱਧ ਤੱਕ ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਰੇਲ ਮਾਰਗ ਰਾਹੀਂ ਜੋੜਨ ਲਈ ਜੰਗੀ ਪੱਧਰ 'ਤੇ ਜਾਰੀ ਕੰਮ ਵਿਚਾਲੇ ਰੇਲਵੇ ਨੇ ਇਕ ਹੋਰ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ। ਰਾਮਬਨ ਜ਼ਿਲ੍ਹੇ 'ਚ ਖੜ੍ਹੀ ਅਤੇ ਸੁੰਬੜ ਰੇਲਵੇ ਸਟੇਸ਼ਨਾਂ ਵਿਚਾਲੇ ਦੇਸ਼ ਦੀ ਸਭ ਤੋਂ ਲੰਬੀ 12,775 ਕਿਲੋਮੀਟਰ ਰੇਲਵੇ ਸੁਰੰਗ (ਟੀ-50) ਤੋਂ ਪਹਿਲੀ ਵਾਰ 8 ਡੱਬਿਆਂ ਵਾਲੀ ਰੇਲ (ਐੱਮ.ਈ.ਐੱਮ.ਯੂ.) ਲੰਘਾਈ ਗਈ। ਇਹ ਟ੍ਰਾਇਲ ਰਨ ਸੀ। 

 

ਰੇਲਵੇ ਦੀ ਪੂਰੀ ਤਿਆਰੀ ਹੈ ਕਿ ਫਰਵਰੀ 'ਚ ਇਸ ਹਿੱਸੇ 'ਚ ਵੀ ਰੇਲ ਸੇਵਾ ਸ਼ੁਰੂ ਕਰ ਦਿੱਤੀ ਜਾਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਲੰਬੀ ਰੇਲਵੇ ਸੁਰੰਗ ਬਨਿਹਾਲ-ਕਾਜੀਗੁੰਡ ਵਿਚਾਲੇ 11.215 ਕਿਲੋਮੀਟਰ ਸੀ। ਹੁਣ ਇਹ ਉਪਲੱਬਧੀ ਟੀ-50 ਨੇ ਹਾਸਲ ਕਰ ਲਈ ਹੈ। 272 ਕਿਲੋਮੀਟਰ ਲੰਬੀ ਯੂ.ਐੱਸ.ਬੀ.ਆਰ.ਐੱਲ. ਪ੍ਰਾਜੈਕਟ 'ਚੋਂ ਕੱਟੜਾ-ਬਨਿਹਾਲ ਰੇਲ ਬਲਾਕ ਵਿਚਾਲੇ 111 ਕਿਲੋਮੀਟਰ ਦੇ ਹਿੱਸੇ 'ਚ ਹੀ ਰੇਲ ਗੱਡੀ ਚਲਾਉਣੀ ਬਾਕੀ ਹੈ। ਮੌਜੂਦਾ ਸਮੇਂ ਰੇਲ ਗੱਡੀ ਕਸ਼ਮੀਰ ਵਲੋਂ ਬਨਿਹਾਲ ਅਤੇ ਜੰਮੂ ਵੱਲੋਂ ਕੱਟੜਾ ਤੱਕ ਚੱਲਦੀ ਹੈ। ਬਨਿਹਾਲ ਤੋਂ 15 ਕਿਲੋਮੀਟਰ ਅੱਗੇ ਖੜ੍ਹੀ ਤੱਕ ਟ੍ਰਾਇਲ ਰਨ ਸਫ਼ਲ ਹੋ ਚੁੱਕਿਆ ਹੈ ਪਰ ਰੇਲ ਆਵਾਜਾਈ ਸ਼ੁਰੂ ਹੋਣੀ ਬਾਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News