ਸਵੇਰੇ-ਸਵੇਰੇ ਵਾਪਰਿਆ ਰੇਲ ਹਾਦਸਾ! ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ਹੋਈ ਬਲਾਕ (ਵੀਡੀਓ)

Tuesday, Jul 02, 2024 - 09:11 AM (IST)

ਨੈਸ਼ਨਲ ਡੈਸਕ: ਹਰਿਆਣਾ ਦੇ ਕਰਨਾਲ ਵਿਚ ਮੰਗਲਵਾਰ ਸਵੇਰੇ-ਸਵੇਰੇ ਤਰਾਵੜੀ ਰੇਲਵੇ ਸਟੇਸ਼ਨ ਨੇੜੇ ਚੱਲਦੀ ਮਾਲਗੱਡੀ ਤੋਂ ਤਕਰੀਬਨ 10 ਕੰਟੇਨਰ ਡਿੱਗ ਗਏ। ਕੰਟੇਨਰ ਡਿੱਗਣ ਕਾਰਨ ਬਿਜਲੀ ਲਾਈਨ ਅਤੇ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਿਆ ਹੈ। ਰੇਲਵੇ ਅਧਿਕਾਰੀਆਂ ਨੇ ਦਿੱਲੀ ਤੋਂ ਅੰਮ੍ਰਿਤਸਰ ਦੇ ਵਿਚ ਚੱਲਣ ਵਾਲੀਆਂ ਰੇਲਗੱਡੀਆਂ ਦਾ ਸੰਚਾਲਨ ਰੋਕ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪਾਕਿਸਤਾਨੀ ਘੁਸਪੈਠੀਆ ਢੇਰ! BSF ਜਵਾਨਾਂ ਨੇ ਉਤਾਰਿਆ ਮੌਤ ਦੇ ਘਾਟ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਕੰਟੇਨਰਾਂ ਨੂੰ ਟ੍ਰੈਕ ਤੋਂ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਤੜਕਸਾਰ ਸਾਢੇ 4 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਇਹ ਮਾਲਗੱਡੀ ਅੰਬਾਲਾ ਤੋਂ ਦਿੱਲੀ ਜਾ ਰਹੀ ਸੀ, ਕਿ ਅਚਾਨਕ ਉਸ ਤੋਂ ਕੰਟੇਨਰ ਡਿੱਗ ਗਏ। ਨੇੜਿਓਂ ਗੁਜ਼ਰ ਰਹੇ ਇਕ ਟਰੱਕ ਡਰਾਈਵਰ ਨੇ 112 'ਤੇ ਫ਼ੋਨ ਕਰ ਕੇ ਕੰਟੇਨਰ ਡਿੱਗਣ ਦੀ ਸੂਚਨਾ ਦਿੱਤੀ। ਲੋਕੋ ਪਾਇਲਟ ਨੂੰ ਕੰਟੇਨਰ ਡਿੱਗਣ ਦਾ ਪਤਾ ਕਰੀਬਨ ਡੇਢ ਕਿੱਲੋਮੀਟਰ ਬਾਅਦ ਲੱਗਿਆ। ਫ਼ਿਲਹਾਲ ਇੱਥੋਂ ਗੁਜ਼ਰਨ ਵਾਲੀਆਂ ਕੁਝ ਗੱਡੀਆਂ ਨੂੰ ਡਾਈਵਰਟ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ! ਤੜਕਸਾਰ ਮਿਲੀ ਖ਼ੂਨ ਨਾਲ ਭਿੱਜੀ ਲਾਸ਼

ਰੇਲਵੇ ਅਧਿਕਾਰੀ ਮੁਤਾਬਕ ਇਸ ਗੱਡੀ ਤੋਂ ਕੁੱਲ 8 ਕੰਟੇਨਰ ਡਿੱਗੇ ਹਨ। ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਨਾਲ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਇਸ ਵਿਚ ਕੁਝ ਘੰਟਿਆਂ ਦਾ ਸਮਾਂ ਲੱਗ ਸਕਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News