ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਭਿਆਨਕ ਸੜਕ ਹਾਦਸੇ 'ਚ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ

Tuesday, Nov 14, 2023 - 01:54 PM (IST)

ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਭਿਆਨਕ ਸੜਕ ਹਾਦਸੇ 'ਚ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ

ਬਾਡਮੇਰ- ਰਾਜਸਥਾਨ ਦੇ ਬਾਡਮੇਰ ਧੋਰੀਮਨਾ ਥਾਣਾ ਖੇਤਰ ਦੇ ਨੈਸ਼ਨਲ ਹਾਈਵੇ 68 'ਤੇ ਇਕ ਦਰਨਾਕ ਸੜਕ ਹਾਦਸਾ ਵਾਪਰ ਗਿਆ। ਇਥੇ ਇਕ ਟਰਾਲੇ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿਚ ਇੱਕੋ ਪਰਿਵਾਰ ਦੇ  5 ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਸੋਮਵਾਰ ਸ਼ਾਮ ਨੂੰ ਮਹਾਰਾਸ਼ਟਰ ਨਿਵਾਸੀ ਪਰਿਵਾਰ ਦੋ ਗੱਡੀਆਂ 'ਚ ਸਵਾਰ ਹੋ ਕੇ ਜੈਸਲਮੇਰ ਘੁੰਮਣ ਜਾ ਰਿਹਾ ਸੀ। ਇਸ ਦੌਰਾਨ ਨੈਸ਼ਨਲ ਹਾਈਵੇ 68 'ਤੇ ਸੁਰਤੇ ਦੀ ਬੇਰੀ ਪਿੰਡ ਨੇੜੇ ਗੋਲਾਈ 'ਚ ਇਕ ਕਾਰ ਪਹਿਲਾਂ ਅੱਗੇ ਨਿਕਲ ਗਈ ਅਤੇ ਦੂਜੀ ਕਾਰ ਸਾਹਮਣਿਓਂ ਆ ਰਹੇ ਟਰਾਲੇ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉਡ ਗਏ ਅਤੇ ਕਾਰ 'ਚ ਸਵਾਰ 5 ਜੀਆਂ ਦੀ ਦਰਦਨਾਕ ਮੌਤ ਹੋ ਗਈ। 

ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰੇ ਸਵਾਮੀ ਪ੍ਰਸਾਦ ਮੌਰਿਆ, ਹੁਣ ਦੇਵੀ ਲਕਸ਼ਮੀ ’ਤੇ ਕੀਤੀ ਵਿਵਾਦਿਤ ਟਿੱਪਣੀ

ਧੋਰੀਮਨਾ ਪੁਲਸ ਮੁਤਾਬਕ, ਆਹਮੋ-ਸਾਹਮਣੇ ਦੀ ਟੱਕਰ 'ਚ ਮਰਨ ਵਾਲਿਆਂ ਦੀ ਪਛਾਣ ਧਨਰਾਜ (45), ਸਵਰਾਂਜਲੀ (5), ਪ੍ਰਸ਼ਾਂਤ (5), ਭਾਗਿਆ ਲਕਸ਼ਮੀ (1) ਅਤੇ ਗਾਇਤਰੀ (26) ਦੇ ਰੂਪ 'ਚ ਹੋਈ ਹੈ। ਉਥੇ ਹੀ ਸੋਨਵਰੋ ਨਾਂ ਦਾ ਇਕ ਸ਼ਖ਼ਸ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ। ਪੁਲਸ ਨੇ ਦੁਰਘਟਨਾਗ੍ਰਸਤ ਵਾਹਨਾਂ ਨੂੰ ਜ਼ਬਤ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਸੇਵਾ ਮੁਕਤ ਫ਼ੌਜੀਆਂ ਦੀ ਦੀਵਾਲੀ ਵੀ ਕੀਤੀ ਰੌਸ਼ਨ, ਦਿੱਤੀ ਵੱਡੀ ਖ਼ੁਸ਼ਖ਼ਬਰੀ


author

Rakesh

Content Editor

Related News