ਟ੍ਰਾਈ ਦਾ ਨਵਾਂ ਹੁਕਮ : ਸਪੈਮ ਕਾਲ ਕਰਨ ਵਾਲੀਆਂ ਨਾਨ-ਰਜਿਸਟਰਡ ਕੰਪਨੀਆਂ ਦੇ ਕੱਟੇ ਜਾਣਗੇ ਕੁਨੈਕਸ਼ਨ

Tuesday, Aug 13, 2024 - 11:07 PM (IST)

ਟ੍ਰਾਈ ਦਾ ਨਵਾਂ ਹੁਕਮ : ਸਪੈਮ ਕਾਲ ਕਰਨ ਵਾਲੀਆਂ ਨਾਨ-ਰਜਿਸਟਰਡ ਕੰਪਨੀਆਂ ਦੇ ਕੱਟੇ ਜਾਣਗੇ ਕੁਨੈਕਸ਼ਨ

ਨਵੀਂ ਦਿੱਲੀ/ਜੈਤੋ, (ਭਾਸ਼ਾ, ਪਰਾਸ਼ਰ)- ਦੂਰਸੰਚਾਰ ਰੈਗੂਲੇਟਰੀ ਟ੍ਰਾਈ ਨੇ ਮੰਗਲਵਾਰ ਨੂੰ ਦੂਰਸੰਚਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਕਿ ਅਣਚਾਹੀਆਂ (ਸਪੈਮ) ਕਾਲਾਂ ਕਰਨ ਵਾਲੀਆਂ ਨਾਨ-ਰਜਿਸਟਰਡ ਟੈਲੀਮਾਰਕੀਟਿੰਗ ਕੰਪਨੀਆਂ ਦੇ ਸਾਰੇ ਦੂਰਸੰਚਾਰ ਸੰਸਾਧਨਾਂ ਦਾ ਕੁਨੈਕਸ਼ਨ ਕੱਟਣ ਦੇ ਨਾਲ ਉਨ੍ਹਾਂ ਨੂੰ 2 ਸਾਲ ਲਈ ਕਾਲੀ ਸੂਚੀ ’ਚ ਪਾ ਦਿੱਤਾ ਜਾਵੇ।

ਟ੍ਰਾਈ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਨੂੰ ਇਸ ਹੁਕਮ ਦੀ ਤੁਰੰਤ ਪਾਲਣਾ ਕਰਨ ਅਤੇ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਨੂੰ ਪਾਲਣਾ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਟ੍ਰਾਈ ਨੇ ਹੁਕਮ ਦਿੱਤਾ ਹੈ ਕਿ ਇਹ ਆਦੇਸ਼ ਇਕ ਮਹੀਨੇ ਦੇ ਅੰਦਰ ਡੀ. ਐੱਲ. ਟੀ. ਮੰਚ ’ਤੇ ਟਰਾਂਸਫਰ ਕੀਤਾ ਜਾਵੇਗਾ ਅਤੇ ਪਾਲਣਾ ਰਿਪੋਰਟ 7 ਦਿਨ ਦੇ ਅੰਦਰ ਪੇਸ਼ ਕੀਤੀ ਜਾਵੇਗੀ।

ਟ੍ਰਾਈ ਅਨੁਸਾਰ ਇਹ ਫੈਸਲਾਕੁੰਨ ਕਾਰਵਾਈ ਬਿਨਾਂ ਰਜਿਸਟ੍ਰੇਸ਼ਨ ਵਾਲੀਆਂ ਟੈਲੀਮਾਰਕੀਟਿੰਗ ਕੰਪਨੀਆਂ ਵੱਲੋਂ ਖਪਤਕਾਰਾਂ ਨੂੰ ਕੀਤੀਆਂ ਜਾਣ ਵਾਲੀਆਂ ਸਪੈਮ ਕਾਲਜ਼ ’ਚ ਕਮੀ ਲਿਆਉਣ ’ਚ ਮਦਦ ਕਰੇਗੀ ਅਤੇ ਗਾਹਕਾਂ ਨੂੰ ਰਾਹਤ ਮਿਲੇਗੀ।

ਪਿਛਲੇ ਹਫਤੇ, ਟਰਾਈ ਨੇ ਸਪੈਮ ਕਾਲ ’ਤੇ ਨਕੇਲ ਕੱਸਣ ਦੇ ਉਦੇਸ਼ ਨਾਲ ਸਾਰੀਆਂ ਮੁੱਖ ਦੂਰਸੰਚਾਰ ਕੰਪਨੀਆਂ ਦੇ ਰੈਗੂਲੇਟਰੀ ਮੁਖੀਆਂ ਨਾਲ ਬੈਠਕ ਕੀਤੀ ਸੀ। ਇਸ ਬੈਠਕ ’ਚ ਏਅਰਟੈੱਲ, ਬੀ. ਐੱਸ. ਐੱਨ. ਐੱਲ., ਰਿਲਾਇੰਸ ਜੀਓ, ਟਾਟਾ ਟੈਲੀਸਰਵਿਸਿਜ਼ ਲਿਮਟਿਡ, ਵੋਡਾਫੋਨ ਆਈਡੀਆ ਲਿਮਟਿਡ, ਕਵਾਡਰੈਂਟ ਟੈਲੀਵੈਂਚਰਸ ਲਿਮਟਿਡ (ਕਿਊ. ਟੀ. ਐੱਲ.) ਅਤੇ ਵੀ-ਕਾਨ ਮੋਬਾਈਲ ਐਂਡ ਇਨਫਰਾ ਪ੍ਰਾਈਵੇਟ ਲਿਮਟਿਡ ਦੇ ਅਧਿਕਾਰੀਆਂ ਨੇ ਹਿੱਸਾ ਲਿਆ।


author

Rakesh

Content Editor

Related News