ਮੋਟਰਸਾਈਕਲ ਸਵਾਰ ਦੀ ਗਲਤੀ ''ਤੇ ਭੜਕਿਆਂ ਪੁਲਸ ਮੁਲਾਜ਼ਮ, ਸਿਰ ''ਤੇ ਮਾਰੀ ਡਾਂਗ
Saturday, Nov 25, 2017 - 07:53 PM (IST)
ਕੰੰਨਿਆਕੁਮਾਰੀ— ਤਾਮਿਲਨਾਡੂ ਦੇ ਕੰਨਿਆਕੁਮਾਰੀ 'ਚ ਇਕ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਹੈਲਮੈਂਟ ਨਾ ਪਾਉਣ 'ਤੇ ਇਕ ਮੋਟਰਸਾਈਕਲ ਸਵਾਰ 'ਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਅਤੇ ਜਿਸ ਦਾ ਫੁਟੇਜ ਸਥਾਨਕ ਟੀ. ਵੀ. ਚੈਨਲਾਂ 'ਤੇ ਵਾਇਰਲ ਹੋ ਰਿਹਾ ਹੈ। ਉਥੇ ਹੀ ਮੁਲਾਜ਼ਮ ਨੂੰ ਜਾਂਚ ਪੂਰੀ ਹੋਣ ਤਕ ਮੁਅੱਤਲ ਕਰ ਦਿੱਤਾ ਗਿਆ ਹੈ।
ਪੁਲਸ ਮੁਤਾਬਕ ਕੱਲੁਪੁਰਮ ਇਲਾਕੇ 'ਚ ਹੈਲਮੈਂਟ ਨਾ ਪਾਉਣ ਵਾਲੇ ਖਿਲਾਫ ਨਿਯਮਿਤ ਅਭਿਆਨ ਦੌਰਾਨ ਰਾਕੇਸ਼ ਨੂੰ ਜਦੋਂ ਰੁਕਣ ਨੂੰ ਕਿਹਾ ਗਿਆ ਤਾਂ ਉਸ ਨੇ ਆਪਣੇ ਮੋਟਰਸਾਈਕਲ ਨੂੰ ਤੇਜ਼ ਕਰਕੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਾਜ਼ਮ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਰਾਕੇਸ਼ 'ਤੇ ਦੇ ਸਿਰ 'ਤੇ ਡਾਂਗ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਲੋਕ ਮੁਲਾਜ਼ਮ 'ਤੇ ਭੜਕ ਗਏ ਅਤੇ ਉਸ ਦੇ ਨਾਲ ਹੱਥੋਪਾਈ ਕਰਨ ਲੱਗੇ। ਉਥੇ ਹੀ ਰਾਕੇਸ਼ ਦਾ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
