ਸ਼ਿਮਲਾ: 8 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਹਾਈਵੇਅ ਬਹਾਲ, ਬੈਲੀ ਪੁਲ ’ਤੇ ਦੌੜੇ ਵਾਹਨ

Wednesday, Oct 13, 2021 - 06:27 PM (IST)

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਕਰੀਬ 16 ਕਿਲੋਮੀਟਰ ਦੂਰ ਘੰਡਲ ਕੋਲ ਸ਼ਿਮਲਾ-ਮੰਡੀ ਨੈਸ਼ਨਲ ਹਾਈਵੇਅ-205 ’ਤੇ ਬੈਲੀ ਪੁਲ ਦਾ ਨਿਰਮਾਣ ਪੂਰਾ ਹੋਣ ਨਾਲ ਇਸ ਨੂੰ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਨਿਰਮਾਣ ਨਾਲ ਸੂਬੇ ਦੇ 8 ਜ਼ਿਲ੍ਹਿਆਂ ਲਈ ਆਵਾਜਾਈ ਲਈ ਲੋਕਾਂ ਨੂੰ ਰਾਹਤ ਮਿਲੀ ਹੈ। 29 ਦਿਨ ਬਾਅਦ ਇਹ ਨੈਸ਼ਨਲ ਹਾਈਵੇਅ ਬਹਾਲ ਹੋਇਆ ਹੈ। 180 ਫੁੱਟ ਲੰਬੇ ਅਤੇ 3.27 ਮੀਟਰ ਚੌੜੇ ਇਸ ਪੁਲ ਨੂੰ ਲੋਕ ਨਿਰਮਾਣ ਵਿਭਾਗ ਨੇ 11 ਦਿਨਾਂ ’ਚ ਤਿਆਰ ਕੀਤਾ ਹੈ। ਪੁਲ ਦੇ ਨਿਰਮਾਣ ’ਤੇ 1.30 ਕਰੋੜ ਦਾ ਖਰਚ ਆਇਆ ਹੈ। ਇਸ ਪੁਲ ਤੋਂ ਲੰਘਦੇ ਸਮੇਂ ਵਾਹਨਾਂ ਦੀ ਰਫ਼ਤਾਰ 10 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਇਕ ਸਮੇਂ ’ਤੇ ਇਸ ਨਾਲ 20 ਟਨ ਤਕ ਦੇ ਵਾਹਨ ਆ ਜਾਣ ਸਕਣਗੇ। 

ਜ਼ਿਕਰਯੋਗ ਹੈ ਕਿ ਸ਼ਿਮਲਾ-ਮੰਡੀ ਨੈਸ਼ਨਲ ਹਾਈਵੇਅ-205 ਦੇ ਜ਼ਮੀਨ ਖਿਸਕਣ ਕਾਰਨ ਧੱਸਣ ਮਗਰੋਂ ਘੰਡਲ ਦੇ ਨੇੜੇ ਸੜਕ ਬੰਦ ਹੋਣ ਨਾਲ 8 ਜ਼ਿਲ੍ਹਿਆਂ ਦੀ ਜਨਤਾ ਪਰੇਸ਼ਾਨ ਹੈ। 14 ਸਤੰਬਰ ਨੂੰ ਇੱਥੇ ਮੀਂਹ ਕਾਰਨ ਨੈਸ਼ਨਲ ਹਾਈਵੇਅ ਧੱਸ ਗਿਆ ਸੀ। ਜਿਸ ਤੋਂ ਬਾਅਦ ਹਾਈਵੇਅ ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਲੋਕਾਂ ਨੂੰ ਲੰਬਾ ਚੱਕਰ ਕੱਟ ਕੇ ਸ਼ਿਮਲਾ ਤੋਂ ਲੋਅਰ ਹਿਮਾਚਲ ਲਈ ਜਾਣਾ ਪੈਂਦਾ ਸੀ। ਪ੍ਰਦੇਸ਼ ਸਰਕਾਰ ਦੇ ਨਿਰਦੇਸ਼ ’ਤੇ 29 ਸਤੰਬਰ ਨੂੰ ਇੱਥੇ ਪੁਲ ਨਿਰਮਾਣ ਕੰਮ ਸ਼ੁਰੂ ਹੋਇਆ ਸੀ। 


Tanu

Content Editor

Related News