ਨਵਾਂ ਮੋਟਰ ਵ੍ਹੀਕਲ ਐਕਟ : ਟ੍ਰੈਫਿਕ ਪੁਲਸ ਕਰਮਚਾਰੀਆਂ ਨੇ ਤੋੜੇ ਨਿਯਮ ਤਾਂ...

Wednesday, Sep 04, 2019 - 03:32 PM (IST)

ਨਵੀਂ ਦਿੱਲੀ— ਦੇਸ਼ ਵਿਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਹੋ ਗਿਆ ਹੈ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਕਈ ਲੋਕਾਂ 'ਤੇ ਭਾਰੀ ਜੁਰਮਾਨੇ ਵੀ ਲਾਏ ਗਏ ਹਨ। ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਪੁਲਸ ਕਰਮਚਾਰੀਆਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਇਨ੍ਹਾਂ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ 'ਤੇ ਦਿੱਲੀ ਪੁਲਸ ਕਰਮਚਾਰੀਆਂ 'ਤੇ ਦੋਗੁਣਾ (ਡਬਲ) ਜੁਰਮਾਨਾ ਲੱਗੇਗਾ। ਦਿੱਲੀ ਟ੍ਰੈਫਿਕ ਪੁਲਸ ਦੀ ਜੁਆਇੰਟ ਕਮਿਸ਼ਨਰ ਮੀਨੂੰ ਚੌਧਰੀ ਨੇ ਦਿੱਲੀ ਦੇ ਸਾਰੇ ਪੁਲਸ ਕਰਮਚਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਸਾਰੇ ਟ੍ਰੈਫਿਕ ਨਿਯਮਾਂ ਦਾ ਠੀਕ ਢੰਗ ਨਾਲ ਪਾਲਣ ਕਰਨ। ਹੁਕਮ ਵਿਚ ਕਿਹਾ ਗਿਆ ਕਿ ਜੇਕਰ ਕਿਸੇ ਵੀ ਰੈਂਕ ਦਾ ਪੁਲਸ ਕਰਮਚਾਰੀ ਡਿਊਟੀ ਦੌਰਾਨ ਟ੍ਰੈਫਿਕ ਨਿਯਮਾਂ ਨੂੰ ਤੋੜਦਾ ਦੇਖਿਆ ਗਿਆ ਤਾਂ ਉਸ ਤੋਂ ਵੀ ਦੋਗੁਣਾ ਜੁਰਮਾਨਾ ਵਸੂਲਿਆ ਜਾਵੇਗਾ। 

ਦੱਸਣਯੋਗ ਹੈ ਕਿ ਨਵੇਂ ਮੋਟਰ ਵ੍ਹੀਕਲ ਐਕਟ 'ਚ ਸੈਕਸ਼ਨ 210 (ਬੀ) ਤਹਿਤ ਅਜਿਹੀ ਵਿਵਸਥਾ ਹੈ ਕਿ ਜਿਸ ਅਥਾਰਟੀ 'ਤੇ ਇਸ ਨਵੇਂ ਮੋਟਰ ਵ੍ਹੀਕਲ ਐਕਟ ਨੂੰ ਲਾਗੂ ਕਰਨ ਦਾ ਅਧਿਕਾਰ ਹੈ, ਜੇਕਰ ਉਸ ਨਾਲ ਜੁੜਿਆ ਕੋਈ ਸ਼ਖਸ ਇਸ ਦਾ ਉਲੰਘਣ ਕਰਦੇ ਹੋਏ ਪਾਇਆ ਜਾਂਦਾ ਤਾਂ ਉਸ ਤੋਂ ਕਿਸੇ ਚਾਲਾਨ ਦਾ ਦੋਹਰਾ ਜੁਰਮਾਨਾ ਵਸੂਲ ਕੀਤਾ ਜਾਵੇਗਾ। ਇੱਥੇ ਦੱਸ ਦੇਈਏ ਕਿ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਸਿਫਾਰਸ਼ 'ਤੇ ਮੋਟਰ ਵ੍ਹੀਕਲ ਐਕਟ 'ਚ ਸੋਧ ਨਾਲ ਟ੍ਰੈਫਿਕ ਜੁਰਮਾਨਾ ਕਈ ਗੁਣਾ ਵਧ ਗਿਆ ਹੈ। ਸੀਟ ਬੈਲਟ ਨਾ ਲਾਉਣ 'ਤੇ 100 ਦੀ ਥਾਂ 1000 ਰੁਪਏ ਦਾ ਜੁਰਮਾਨਾ ਹੋਵੇਗਾ। ਰੈੱਡ ਲਾਈਟ ਜੰਪ ਕਰਨ 'ਤੇ 1000 ਦੀ ਥਾਂ 5,000 ਦੇਣ ਪੈਣਗੇ। ਇਸ ਤਰ੍ਹਾਂ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 1000 ਤੋਂ 10,000 ਕਰ ਦਿੱਤਾ ਗਿਆ ਹੈ। ਜਦਕਿ ਦੂਜੀ ਵਾਰ ਇਹ  ਗਲਤੀ ਕਰਦੇ ਹੋ ਤਾਂ 2 ਸਾਲ ਤਕ ਦੀ ਜੇਲ ਅਤੇ 15,000 ਰੁਪਏ ਤਕ ਦਾ ਜੁਰਮਾਨਾ ਲੱਗੇਗਾ। ਇਸ ਤੋਂ ਇਲਾਵਾ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ 'ਤੇ 500 ਰੁਪਏ ਦੀ ਥਾਂ 5,000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਜੇਕਰ ਕੋਈ ਨਾਬਾਲਗ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ 10,000 ਰੁਪਏ ਜੁਰਮਾਨਾ ਦੇਣਾ ਹੋਵੇਗਾ, ਜੋ ਪਹਿਲਾਂ 500 ਰੁਪਏ ਸੀ। 


Tanu

Content Editor

Related News