ਟ੍ਰੈਫਿਕ ਦੇ ਸ਼ੋਰ ਨਾਲ ਵਧ ਸਕਦੈ ਦਿਲ ਦੀ ਬਿਮਾਰੀ ਦਾ ਖ਼ਤਰਾ
Monday, Apr 29, 2024 - 04:36 PM (IST)
ਨਵੀਂ ਦਿੱਲੀ (ਭਾਸ਼ਾ) - ਟ੍ਰੈਫਿਕ ਦੇ ਵਧਦੇ ਸ਼ੋਰ ਕਾਰਨ ਦਿਲ ਦਾ ਦੌਰਾ ਪੈਣ ਸਮੇਤ ਦਿਲ ਨਾਲ ਸਬੰਧਤ ਰੋਗਾਂ ਦਾ ਖਤਰਾ ਵਧਣ ਦਾ ਖਦਸ਼ਾ ਹੈ। ਖੋਜਕਾਰਾਂ ਨੇ ਇਕ ਅਧਿਐਨ ’ਚ ਇਸ ਗੱਲ ਨੂੰ ਸਾਬਤ ਕੀਤਾ ਹੈ। ਖੋਜਕਾਰਾਂ ਨੂੰ ਟ੍ਰੈਫਿਕ ਦੇ ਸ਼ੋਰ ਅਤੇ ਦਿਲ ਨਾਲ ਸਬੰਧਤ ਰੋਗਾਂ ਦੇ ਖਤਰੇ ਵਿਚਾਲੇ ਸਬੰਧ ਸਥਾਪਤ ਕਰਨ ਵਾਲੇ ਸਬੂਤ ਮਿਲੇ ਹਨ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਸ਼ੋਰ ਪ੍ਰਦੂਸ਼ਣ ਨੂੰ ਕਾਰਡੀਓਵੈਸਕੁਲਰ ਰੋਗਾਂ ਦੇ ਖਤਰੇ ਦੇ ਕਾਰਕ ਦੇ ਰੂਪ ’ਚ ਮਾਨਤਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਦੀ ਹਰ ਪਾਸੇ ਬੱਲੇ-ਬੱਲੇ, ਦੋਸਾਂਝਾਵਾਲੇ ਦੀ ਤਾਰੀਫ਼ 'ਚ ਰਾਣਾ ਰਣਬੀਰ ਨੇ ਲਿਖੇ ਖ਼ਾਸ ਬੋਲ
ਖੋਜਕਾਰਾਂ ਦੀ ਅੰਤਰਰਾਸ਼ਟਰੀ ਟੀਮ ਨੇ ਮਹਾਮਾਰੀ ਵਿਗਿਆਨਿਕ ਡਾਟਾ ਦੀ ਸਮੀਖਿਆ ਕੀਤੀ, ਜੋ ਕਿਸੇ ਖਾਸ ਬਿਮਾਰੀ ਦੇ ਖਤਰੇ ਦੇ ਕਾਰਕਾਂ ਦੀ ਪਛਾਣ ਕਰਨ ਲਈ ਸਬੂਤ ਮੁਹੱਈਆ ਕਰਵਾਉਂਦੇ ਹਨ। ਖੋਜਕਾਰਾਂ ਨੇ ਆਪਣੀ ਸਮੀਖਿਆ ’ਚ ਪਾਇਆ ਕਿ ਸੜਕੀ ਆਵਾਜਾਈ ਨਾਲ ਹੋਣ ਪੈਦਾ ਹੋਣ ਵਾਲੇ ਸ਼ੋਰ ’ਚ ਹਰ 10 ਡੈਸੀਬਲ ਵਾਧੇ ਦੇ ਨਾਲ, ਸ਼ੂਗਰ ਅਤੇ ਦਿਲ ਦੇ ਦੌਰੇ ਸਮੇਤ ਦਿਲ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖਤਰਾ 3.2 ਫੀਸਦੀ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਰਾਤ ਦੇ ਸਮੇਂ ਨੀਂਦ ’ਚ ਵਿਘਨ ਪਾਉਣ ਵਾਲਾ ਟ੍ਰੈਫਿਕ ਦਾ ਸ਼ੋਰ ਖੂਨ ਦੀਆਂ ਨਾੜੀਆਂ ’ਚ ਤਣਾਅ ਪੈਦਾ ਕਰਨ ਵਾਲੇ ਹਾਰਮੋਨਾਂ ਦੇ ਪੱਧਰ ਨੂੰ ਵਧਾ ਸਕਦਾ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਨਾੜੀ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- ਦਿਲ, ਦਿਮਾਗ ਅਤੇ ਗੁਰਦੇ ਨੂੰ ਨੁਕਸਾਨ ਪਹੁੰਚਾ ਰਿਹਾ ਅਲਟ੍ਰਾ ਪ੍ਰੋਸੈਸਡ ਫੂਡ, ਕੈਂਸਰ ਸਣੇ ਹੋਰ ਬੀਮਾਰੀਆਂ ਦਾ ਖ਼ਤਰਾ
ਜਰਮਨੀ ਸਥਿਤ ‘ਯੂਨੀਵਰਸਿਟੀ ਮੈਡੀਕਲ ਸੈਂਟਰ ਮੇਨਜ਼’ ਦੇ ਸੀਨੀਅਰ ਪ੍ਰੋਫੈਸਰ ਅਤੇ ‘ਸਰਕੂਲੇਸ਼ਨ ਰਿਸਰਚ’ ਜਰਨਲ ’ਚ ਪ੍ਰਕਾਸ਼ਿਤ ਅਧਿਐਨ ਦੇ ਮੁੱਖ ਲੇਖਕ ਥਾਮਸ ਮੁੰਜ਼ੇਲ ਨੇ ਕਿਹਾ, ‘‘ਸਾਡੇ ਲਈ ਇਹ ਵੀ ਮਹੱਤਵਪੂਰਨ ਹੈ ਕਿ ਹੁਣ ਠੋਸ ਸਬੂਤਾਂ ਕਾਰਨ ਵਾਹਨਾਂ ਦੇ ਸ਼ੋਰ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਾਉਣ ਵਾਲੇ ਕਾਰਕ ਵਜੋਂ ਪਛਾਣਿਆ ਜਾ ਰਿਹਾ ਹੈ।’’ ਖੋਜਕਾਰਾਂ ਨੇ ਸੜਕ, ਰੇਲ ਅਤੇ ਹ-ਵਾਈ ਆਵਾਜਾਈ ਕਾਰਨ ਹੋਣ ਸ਼ੋਰ ਨੂੰ ਘੱਟ ਕਰਨ ਲਈ ਸਥਾਨਕ ਅਧਿਕਾਰੀਆਂ ਨੂੰ ਕੁਝ ਰਣਨੀਤੀਆਂ ਅਪਣਾਉਣ ਦੇ ਸੁਝਾਅ ਵੀ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।