ਮਰਸਡੀਜ਼ ਨਾਲ ਟੱਕਰ ਮਗਰੋਂ ਦੋ ਹਿੱਸਿਆਂ ’ਚ ਟੁੱਟਿਆ ਟਰੈਕਟਰ, ਤਸਵੀਰਾਂ ’ਚ ਵੇਖੋ ਦਰਦਨਾਕ ਮੰਜ਼ਰ

Tuesday, Sep 27, 2022 - 11:27 AM (IST)

ਮਰਸਡੀਜ਼ ਨਾਲ ਟੱਕਰ ਮਗਰੋਂ ਦੋ ਹਿੱਸਿਆਂ ’ਚ ਟੁੱਟਿਆ ਟਰੈਕਟਰ, ਤਸਵੀਰਾਂ ’ਚ ਵੇਖੋ ਦਰਦਨਾਕ ਮੰਜ਼ਰ

ਤਿਰੂਪਤੀ- ਆਂਧਰਾ ਪ੍ਰਦੇਸ਼ ਦੇ ਤਿਰੂਪਤੀ ’ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੀ ਤਸਵੀਰ ਅਤੇ ਵੀਡੀਓ ਸਾਹਮਣੇ ਆਈ ਹੈ। ਤਿਰੂਪਤੀ ’ਚ ਇਕ ਟਰੈਕਟਰ ਅਤੇ ਮਰਸਡੀਜ਼ ਬੇਂਜ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੋ ਹਿੱਸਿਆਂ ’ਚ ਟੁੱਟ ਗਿਆ। ਮਰਸਡੀਜ਼ ਕਾਰ ’ਚ ਸਵਾਰ ਸਾਰੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਤਿਰੂਪਤੀ ਕੋਲ ਚੰਦਰਗਿਰੀ ਬਾਈਪਾਸ ਰੋਡ ’ਤੇ ਵਾਪਰਿਆ।

ਇਹ ਵੀ ਪੜ੍ਹੋ- ਮੀਂਹ ਨੇ ਖੜ੍ਹੀ ਕੀਤੀ ਨਵੀਂ ਮੁਸੀਬਤ; ਧੱਸ ਗਿਆ ਰੇਲਵੇ ਟਰੈਕ, ਰੋਕਣੀਆਂ ਪਈਆਂ ਟਰੇਨਾਂ

PunjabKesari

ਇਸ ਹਾਦਸੇ ’ਚ ਟਰੈਕਟਰ ਦੇ ਡਰਾਈਵਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦਰਅਸਲ ਮਰਸਡੀਜ਼ ਕਾਰ ਦੇ ਸਾਹਮਣੇ ਅਚਾਨਕ ਗਲਤ ਸਾਈਡ ਤੋਂ ਟਰੈਕਟਰ ਆ ਗਿਆ। ਟਰੈਕਟਰ ਅਤੇ ਮਰਸਡੀਜ਼ ’ਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਮਗਰੋਂ ਟਰੈਕਟਰ ਦੋ ਹਿੱਸਿਆਂ ’ਚ ਟੁੱਟ ਗਿਆ। 

ਇਹ ਵੀ ਪੜ੍ਹੋ- ਲਖਨਊ ’ਚ ਵੱਡਾ ਹਾਦਸਾ; ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਤਲਾਬ ’ਚ ਡਿੱਗੀ, 9 ਦੀ ਮੌਤ

PunjabKesari

ਦੱਸਣਯੋਗ ਹੈ ਕਿ ਇਸ ਹਾਦਸੇ ਨੂੰ ਵੇਖ ਕੇ ਲੋਕਾਂ ਨੂੰ ਉਦਯੋਗਪਤੀ ਸਾਇਰਸ ਮਿਸਤਰੀ ਦੀ ਯਾਦ ਆ ਗਈ, ਜਿਨ੍ਹਾਂ ਦੀ ਹਾਲ ਹੀ ’ਚ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਮਿਸਤਰੀ ਵੀ ਮਰਸਡੀਜ਼ ਬੇਂਜ ਕਾਰ ’ਚ ਸਫ਼ਰ ਕਰ ਰਹੇ ਸਨ।

PunjabKesari


author

Tanu

Content Editor

Related News