ਟ੍ਰੈਕਮੈਨ ਬਣਿਆ ਸੈਂਕੜੇ ਜਾਨਾਂ ਦਾ ਰਖਵਾਲਾ, 500 ਮੀਟਰ ਦੌੜ ਕੇ ਰੁਕਵਾਈ ਰਾਜਧਾਨੀ ਐਕਸਪ੍ਰੈੱਸ, ਟਲਿਆ ਹਾਦਸਾ
Saturday, Sep 07, 2024 - 10:49 PM (IST)
ਕਾਰਵਾਰ : ਬਹਾਦਰੀ ਅਤੇ ਅਸਾਧਾਰਨ ਚੌਕਸੀ ਦੇ ਪ੍ਰਦਰਸ਼ਨ ਵਿਚ ਟ੍ਰੈਕਮੈਨ ਮਹਾਦੇਵ ਨੇ ਕੋਂਕਣ ਰੇਲਵੇ ਦੇ ਕੁਮਟਾ ਅਤੇ ਹੋਨਾਵਰ ਸਟੇਸ਼ਨ ਦੇ ਵਿਚਕਾਰ ਇਕ ਵੱਡੇ ਰੇਲ ਹਾਦਸੇ ਨੂੰ ਟਾਲ ਦਿੱਤਾ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਤੜਕੇ ਕਰੀਬ 4.50 ਵਜੇ ਵਾਪਰੀ, ਜਦੋਂ ਨਿਯਮਿਤ ਡਿਊਟੀ 'ਤੇ ਮੌਜੂਦ ਮਹਾਦੇਵ ਨੇ ਖੇਤਰ 'ਚ ਇਕ ਟ੍ਰੈਕ ਜੁਆਇੰਟ 'ਤੇ ਅਧੂਰੀ ਵੈਲਡਿੰਗ ਦੇਖੀ। ਉਸ ਸਮੇਂ ਇਸ ਰੂਟ 'ਤੇ ਤਿਰੂਵਨੰਤਪੁਰਮ-ਦਿੱਲੀ ਰਾਜਧਾਨੀ ਐਕਸਪ੍ਰੈੱਸ ਆ ਰਹੀ ਸੀ। ਖ਼ਤਰੇ ਨੂੰ ਭਾਂਪਦੇ ਹੋਏ ਮਹਾਦੇਵ ਨੇ ਤੁਰੰਤ ਟ੍ਰੇਨ ਰੋਕਣ ਲਈ ਕੁਮਟਾ ਸਟੇਸ਼ਨ ਨਾਲ ਸੰਪਰਕ ਕੀਤਾ। ਹਾਲਾਂਕਿ, ਟ੍ਰੇਨ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਚੁੱਕੀ ਸੀ ਅਤੇ ਤੇਜ਼ੀ ਨਾਲ ਖਤਰਨਾਕ ਸੈਕਸ਼ਨ ਵੱਲ ਵਧ ਰਹੀ ਸੀ।
ਮਹਾਦੇਵ ਨੇ ਬਿਨਾਂ ਕਿਸੇ ਡਰ ਦੇ ਰੇਲ ਡਰਾਈਵਰ (ਲੋਕੋ ਪਾਇਲਟ) ਨਾਲ ਸਿੱਧਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ। ਕੁਝ ਕਰਨ ਲਈ ਕੁਝ ਹੀ ਮਿੰਟ ਬਚੇ ਸਨ, ਇਸ ਲਈ ਉਸ ਨੇ ਤੁਰੰਤ ਇਕ ਹੋਰ ਫੈਸਲਾ ਲੈ ਲਿਆ। ਉਹ ਪਟੜੀਆਂ 'ਤੇ ਤੇਜ਼ੀ ਨਾਲ ਦੌੜਿਆ ਅਤੇ ਅੱਧਾ ਕਿਲੋਮੀਟਰ ਦੀ ਦੂਰੀ ਸਿਰਫ਼ ਪੰਜ ਮਿੰਟਾਂ 'ਚ ਤੈਅ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਆਖਰੀ ਸਮੇਂ 'ਤੇ ਉਨ੍ਹਾਂ ਨੇ ਲਾਲ ਝੰਡਾ ਦਿਖਾ ਕੇ ਟ੍ਰੇਨ ਨੂੰ ਰੋਕਿਆ ਅਤੇ ਸੰਭਾਵਿਤ ਤਬਾਹੀ ਨੂੰ ਟਾਲ ਦਿੱਤਾ। ਵੈਲਡਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਰਾਜਧਾਨੀ ਐਕਸਪ੍ਰੈਸ ਸੁਰੱਖਿਅਤ ਰੂਪ ਨਾਲ ਕਾਰਵਾਰ ਲਈ ਦੁਬਾਰਾ ਰਵਾਨਾ ਹੋਈ। ਕੋਂਕਣ ਰੇਲਵੇ ਜ਼ੋਨ ਦੇ ਅਧਿਕਾਰੀਆਂ ਨੇ ਮਹਾਦੇਵ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਹੀਰੋ ਦੱਸਿਆ। ਉਸ ਦੀ ਬਹਾਦਰੀ ਲਈ ਕੋਂਕਣ ਰੇਲਵੇ ਦੇ ਸੀਐੱਮਡੀ ਸੰਤੋਸ਼ ਕੁਮਾਰ ਝਾਅ ਨੇ ਉਸ ਨੂੰ 15,000 ਰੁਪਏ ਦਾ ਨਕਦ ਇਨਾਮ ਵੀ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8