ਨਵੇਂ ਸਾਲ 'ਤੇ ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ

Wednesday, Dec 28, 2022 - 11:14 AM (IST)

ਨਵੇਂ ਸਾਲ 'ਤੇ ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਨਵੇਂ ਸਾਲ ਮੌਕੇ ਸੈਲਾਨੀਆਂ ਦੀ ਆਮਦ ਨੂੰ ਦੇਖਦੇ ਹੋਏ ਸੂਬੇ ’ਚ ਸਾਰੇ ਰੈਸਟੋਰੈਂਟ, ਢਾਬੇ, ਚਾਹ ਦੀਆਂ ਦੁਕਾਨਾਂ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ 2 ਜਨਵਰੀ ਤੱਕ 24 ਘੰਟੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ, ਮਨਾਲੀ ਅਤੇ ਕਸੌਲੀ ਦੇ ਵਿਧਾਇਕਾਂ ਦੀ ਬੇਨਤੀ ਅਤੇ ਸੁਝਾਅ ’ਤੇ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਸੂਬੇ ’ਚ ਆਉਣ ਵਾਲੇ ਸੈਲਾਨੀਆਂ ਦੀਆਂ ਸਹੂਲਤਾਂ ਨੂੰ ਧਿਆਨ ’ਚ ਰੱਖਦਿਆਂ ਲਿਆ ਗਿਆ ਹੈ।

ਇਹ ਵੀ ਪੜੋ- ਹਿਮਾਚਲ 'ਚ ਉਮੜਿਆ ਸੈਲਾਨੀਆਂ ਦਾ ਸੈਲਾਬ, 24 ਘੰਟਿਆਂ 'ਚ ਅਟਲ ਟਨਲ ਤੋਂ ਲੰਘੇ 19 ਹਜ਼ਾਰ ਵਾਹਨ

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਚ ਬਰਫ਼ਬਾਰੀ ਦਾ ਆਨੰਦ ਮਾਣਨ ਅਤੇ ਨਵਾਂ ਸਾਲ ਮਨਾਉਣ ਲਈ ਸੈਲਾਨੀਆਂ ਇੱਥੇ ਆਉਂਦੇ ਹਨ। ਹਿਮਾਚਲ ਪ੍ਰਦੇਸ਼  'ਚ ਕੁੱਲੂ-ਮਨਾਲੀ, ਰੋਹਤਾਂਗ, ਲਾਹੌਲ-ਸਪੀਤੀ ਜਿਹੇ ਟੂਰਿਜ਼ਟ ਸਪਾਰਟ 'ਤੇ ਸੈਲਾਨੀਆਂ ਆਉਂਦੇ ਹਨ ਅਤੇ ਬਰਫ਼ਬਾਰੀ ਦਾ ਆਨੰਦ ਮਾਣਦੇ ਹਨ। ਕ੍ਰਿਸਮਸ ਤੋਂ ਪਹਿਲਾਂ ਹਿਮਾਚਲ 'ਚ ਸੈਲਾਨੀਆਂ ਦਾ ਸੈਲਾਬ ਉਮੜਿਆ। ਵੱਡੀ ਗਿਣਤੀ ਵਿਚ ਲੋਕ ਬਰਫ਼ਬਾਰੀ ਦੌਰਾਨ ਕ੍ਰਿਸਮਸ ਮਨਾਉਂਦੇ ਨਜ਼ਰ ਆਏ। 

ਇਹ ਵੀ ਪੜੋ- ਪੰਜਾਬ ਦੇ ਰਹਿਣ ਵਾਲੇ ਦੋ ਭਰਾਵਾਂ ਦਾ ਕਤਲ ਮਾਮਲਾ; ਦੋਸ਼ੀ ਦਾ ਹੈਰਾਨ ਕਰਦਾ ਕਬੂਲਨਾਮਾ

 


author

Tanu

Content Editor

Related News