ਹਿਮਾਚਲ ’ਚ ਬਾਰਡਰ ’ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਹੋਵੇਗੀ ਜਾਂਚ, ਉਸੇ ਸਮੇਂ ਲੱਗਣਗੇ ਟੀਕੇ

Tuesday, Nov 23, 2021 - 01:30 PM (IST)

ਹਿਮਾਚਲ ’ਚ ਬਾਰਡਰ ’ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਹੋਵੇਗੀ ਜਾਂਚ, ਉਸੇ ਸਮੇਂ ਲੱਗਣਗੇ ਟੀਕੇ

ਸ਼ਿਮਲਾ- ਹਿਮਾਚਲ ’ਚ ਸਿਹਤ ਵਿਭਾਗ ਨੇ 9 ਦਿਨਾਂ ’ਚ 9 ਲੱਖ ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਾਉਣ ਦਾ ਟੀਚਾ ਤੈਅ ਕੀਤਾ ਹੈ। 23 ਤੋਂ 30 ਨਵੰਬਰ ਤੱਕ ਹਰ ਰੋਜ਼ 1 ਲੱਖ ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਾਈ ਜਾਵੇਗੀ। ਇਸ ਟੀਚੇ ਨੂੰ ਹਾਸਲ ਕਰਨ ਲਈ ਸਿਹਤ ਵਿਭਾਗ ਨੇ ਆਪਣੀ ਕਾਰਜਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਦੇ ਅਧੀਨ ਵਿਭਾਗ ਹਿਮਾਚਲ ਦੇ ਸਾਰੇ ਸਰਹੱਦ ਏਰੀਆ ’ਤੇ ਵੈਕਸੀਨੇਸ਼ਨ ਸੈਂਟਰ ਖੋਲ੍ਹਣਾ ਅਤੇ ਉੱਥੇ ਬਾਹਰ ਤੋਂ ਆਉਣ ਵਾਲੀ ਹਰ ਗੱਡੀ ਚੈੱਕ ਕੀਤੀ ਜਾਵੇਗੀ। ਇਸ ਵਿਚ ਜੇਕਰ ਬਾਹਰੋਂ ਆਉਣ ਵਾਲੇ ਵਿਅਕਤੀ ਨੂੰ ਟੀਕੇ ਦੀ ਪਹਿਲੀ ਅਤੇ ਦੂਜੀ ਡੋਜ਼ ਨਹੀਂ ਲੱਗੀ ਹੋਵੇਗੀ ਤਾਂ ਉਸ ਨੂੰ ਬਾਰਡਰ ’ਤੇ ਆਨ ਦਿ ਸਪਾਟ ਹੀ ਵੈਕਸੀਨ ਲਗਾਈ ਜਾਵੇਗੀ।

ਇਹ ਵੀ ਪੜ੍ਹੋ : ਲਾੜਾ ਬਾਰਾਤ ਲੈ ਕੇ ਨਹੀਂ ਆਇਆ ਤਾਂ ਲਾੜੀ ਨੇ ਸਹੁਰੇ ਘਰ ਜਾ ਕੇ ਦਿੱਤਾ ਧਰਨਾ

ਵਿਭਾਗ ਨੇ ਡੋਰ ਟੂ ਡੋਰ ਜਾ ਕੇ ਰਹਿ ਚੁਕੇ ਲੋਕਾਂ ਨੂੰ ਟੀਕੇ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ’ਚ ਵਿਭਾਗ ਆਸ਼ਾ ਵਰਕਰਾਂ ਦੀ ਮਦਦ ਤੋਂ ਉਨ੍ਹਾਂ ਲੋਕਾਂ ਦਾ ਪਤਾ ਲਗਾਏਗਾ, ਜਿਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਾਈ ਜਾਣੀ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਵਿਭਾਗ ਡਿਪੋ ਸੰਚਾਲਕਾਂ ਦੀ ਵੀ ਮਦਦ ਲਵੇਗਾ। ਉਨ੍ਹਾਂ ਦੇ ਇੱਥੇ ਰਾਸ਼ਨ ਲੈਣ ਲਈ ਆਉਣ ਵਾਲੇ ਵਿਅਕਤੀ ਤੋਂਵੈਕਸੀਨ ਦੀਆਂ ਦੋਵੇਂ ਡੋਜ਼ ਲਗਾਉਣ ਦੀ ਜਾਣਕਾਰੀ ਹਾਸਲ ਕਰੇਗਾ। ਹਿਮਾਚਲ ’ਚ ਇਸ ਸਮੇਂ 46 ਲੱਖ 2 ਹਜ਼ਾਰ 79 ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਾਈ ਜਾ ਚੁਕੀ ਹੈ। ਕਰੀਬ 9 ਲੱਖ ਲੋਕਾਂ ਨੂੰ ਦੂਜੀ ਡੋਜ਼ ਲਗਾਉਣੀ ਬਾਕੀ ਹੈ।

ਇਹ ਵੀ ਪੜ੍ਹੋ : ਵੱਡੀ ਰਾਹਤ : ਦੇਸ਼ ’ਚ 543 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News