ਬਿਲਿੰਗ ਵੈਲੀ 'ਚ ਲਾਪਤਾ ਹੋਏ ਸੈਲਾਨੀਆਂ ਦੀ ਹੋਈ ਮੌਤ, 2 ਦਿਨਾਂ ਤੱਕ ਲਾਸ਼ਾਂ ਦੀ ਰਾਖੀ ਕਰਦਾ ਰਿਹਾ ਪਾਲਤੂ ਕੁੱਤਾ
Thursday, Feb 08, 2024 - 05:20 AM (IST)
ਧਰਮਸ਼ਾਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੀ ਬਿਲਿੰਗ ਵੈਲੀ ’ਚ ਪੁਲਸ ਨੂੰ 2 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਮੌਤ ਬਰਫ਼ ਤੋਂ ਤਿਲਕਣ ਨਾਲ ਹੋਣ ਦਾ ਸ਼ੱਕ ਹੈ। ਬੁੱਧਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਇਕ ਪਾਲਤੂ ਕੁੱਤਾ ਲਗਭਗ ਦੋ ਦਿਨਾਂ ਤੋਂ ਲਾਸ਼ਾਂ ਦੇ ਕੋਲ ਬੈਠਾ ਰਿਹਾ ਅਤੇ ਉਨ੍ਹਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਂਦਾ ਰਿਹਾ।
ਇਹ ਵੀ ਪੜ੍ਹੋ- ਦਰਜੀ ਨੇ ਪੁਲਸ ਮੁਲਾਜ਼ਮਾਂ ਦੀਆਂ ਵਰਦੀਆਂ ਦੀ ਕੀਤੀ ਸਿਲਾਈ, ਪਰ ਪੈਸੇ ਮੰਗਣੇ ਪੈ ਗਏ ਮਹਿੰਗੇ, ਜਾਣੋ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਐਤਵਾਰ ਨੂੰ ਇਕ ਔਰਤ ਸਣੇ 2 ਸੈਲਾਨੀ ਲਾਪਤਾ ਹੋ ਗਏ ਸਨ। ਪੁਲਸ ਨੇ ਦੱਸਿਆ ਕਿ ਦੋਹਾਂ ਦੀ ਭਾਲ ਕਰ ਰਹੀ ਬਚਾਅ ਟੀਮ ਨੂੰ ਮੰਗਲਵਾਰ ਨੂੰ ਇਕ ਜਰਮਨ ਸ਼ੈਫਰਡ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ। ਪੁਲਸ ਨੇ ਦੱਸਿਆ ਕਿ ਆਵਾਜ਼ ਸੁਣ ਕੇ ਉਹ ਪੈਰਾਗਲਾਈਡਰ ਪੁਆਇੰਟ ਤੋਂ 3 ਕਿਲੋਮੀਟਰ ਹੇਠਾਂ ਫੁੱਟਪਾਥ ਦੇ ਨਾਲ ਪਈਆਂ ਲਾਸ਼ਾਂ ਤੱਕ ਪਹੁੰਚ ਗਏ। ਮ੍ਰਿਤਕਾਂ ਦੀ ਪਛਾਣ ਅਭਿਨੰਦਨ ਗੁਪਤਾ (30) ਵਾਸੀ ਪਠਾਨਕੋਟ ਅਤੇ ਉਸ ਦੀ ਦੋਸਤ ਪ੍ਰਣੀਤਾ (26) ਵਾਸੀ ਪੁਣੇ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਹਾਦਸੇ ਨੇ ਖੋਹ ਲਿਆ ਭੈਣਾਂ ਤੇ ਵਿਧਵਾ ਮਾਂ ਦਾ ਇਕਲੌਤਾ ਸਹਾਰਾ, ਇਕ ਹਫ਼ਤੇ ਬਾਅਦ ਜਾਣਾ ਸੀ ਕੈਨੇਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e