ਰੋਹਤਾਂਗ ''ਚ ਵਾਦੀਆਂ ਦਾ ਆਨੰਦ ਮਾਣ ਰਹੇ ਹਨ ਸੈਲਾਨੀ
Tuesday, Jun 04, 2019 - 04:50 PM (IST)
ਸ਼ਿਮਲਾ—13,050 ਫੁੱਟ ਉੱਚੇ ਰੋਹਤਾਂਗ ਦੱਰੇ 'ਚ ਸੈਲਾਨੀਆਂ ਦਾ ਭਾਰੀ ਇੱਕਠਾ ਹੈ। ਬਰਫ ਨਾਲ ਲੱਦੀਆਂ ਵਾਦੀਆਂ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਦੇਸ਼ ਵਿਦੇਸ਼ ਤੋਂ ਸੈਲਾਨੀ ਰੋਹਤਾਂਗ ਪਹੁੰਚ ਰਹੇ ਹਨ ਅਤੇ ਖੂਬ ਆਨੰਦ ਮਾਣ ਰਹੇ ਹਨ। ਰੋਹਤਾਂਗ ਅਤੇ ਨੇੜੇ ਦੇ ਖੇਤਰਾਂ 'ਚ ਬਰਫ ਦੀ ਉੱਚੀਆਂ ਦੀਵਾਰਾਂ ਹਰ ਕਿਸੇ ਲਈ ਆਕਰਸ਼ਣ ਦਾ ਕੇਂਦਰ ਹਨ ਹਾਲਾਂਕਿ ਸੜਕ ਜੰਗਲਾਂ 'ਚ ਹੋਣ ਕਾਰਨ ਸਫਰ ਖਤਰੇ ਤੋਂ ਖਾਲੀ ਨਹੀਂ ਹੈ। ਐੱਸ. ਡੀ. ਐੱਮ. ਮਨਾਲੀ ਅਸ਼ਵਨੀ ਕੁਮਾਰ ਨੇ ਦੱਸਿਆ ਹੈ ਕਿ 31 ਮਈ ਤੋਂ ਸੀਮਤ ਦਸਤਾਵੇਜ਼ ਪਰਮਿਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਸੈਲਾਨੀ ਰੋਗਤਾਂਗ ਦੱਰੇ ਪਾਰ ਕਰ ਕੇ ਲਾਹੌਲ ਜਾ ਸਕਦੇ ਹਨ। ਦਸਤਾਵੇਜ਼ ਪਰਮਿਟ ਸਿਰਫ ਹੋਟਲ, ਹੋਮ ਸਟੇਅ ਅਤੇ ਕੈਂਪ ਸੰਚਾਲਕਾਂ ਨੂੰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੇ ਸਾਰੇ ਕਾਗਜ਼ਾਤ ਪੂਰੇ ਹੋਣ ਅਤੇ ਸੈਲਾਨੀ ਵਿਭਾਗ 'ਚ ਰਜਿਸਟਰਡ ਹੋਵੇ। ਉਨ੍ਹਾਂ ਨੇ ਦੱਸਿਆ ਹੈ ਕਿ ਰੋਹਤਾਂਗ ਪਾਰ ਲਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਐੱਸ. ਡੀ. ਐੱਮ. ਦਫਤਰ ਤੋਂ ਅਗਲੇ ਦਿਨ ਲਈ ਹੀ ਪਰਮਿਟ ਪ੍ਰਾਪਤ ਕਰ ਸਕਦੇ ਹਨ।

ਲਾਹੌਲ ਪਰਮਿਟ ਦੇ ਨਾਂ 'ਤੇ ਕਈ ਸੈਲਾਨੀ ਰਾਤ ਨੂੰ ਹੀ ਰੋਹਤਾਂਗ ਲਈ ਜਾ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਰੋਹਤਾਂਗ ਅਤੇ ਕੋਕਸਰ ਤੋਂ ਵਾਪਸ ਆ ਰਹੇ ਹਨ। ਰੋਹਤਾਂਗ ਤੋਂ ਹੁੰਦੇ ਹੋਏ ਲਾਹੌਲ, ਪਾਂਗੀ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਹੁਣ ਆਨਲਾਈਨ ਪਰਮਿਟ ਲਈ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਹੋਵੇਗਾ ਫਿਲਹਾਲ ਸੈਲਾਨੀ ਐੱਸ. ਡੀ. ਐੱਮ. ਦਫਤਰ ਮਨਾਲੀ ਤੋਂ ਲਿਖਿਤੀ ਰੂਪ 'ਚ ਲਈ ਗਈ ਆਗਿਆ ਤੋਂ ਲਾਹੌਲ ਦੀਆਂ ਵਾਦੀਆਂ ਨੂੰ ਵੇਖ ਰਹੇ ਹਨ। ਸੜਕ ਜੰਗਲੀ ਰਸਤਾ ਹੋਣ ਕਾਰਨ ਗੁਲਾਬਾ ਬੈਰੀਅਰ ਦੇ ਨੇੜੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਜ਼ਿਲਾ ਪ੍ਰਸ਼ਾਸਨ ਨੇ ਰੋਹਤਾਂਗ ਜਾਣ ਵਾਲੇ ਸੈਲਾਨੀ ਵਾਹਨਾਂ ਲਈ ਸਵੇਰੇ 6 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਹੈ। ਗੁਲਾਬਾ 'ਚ ਆਵਾਜਾਈ ਕੰਟਰੋਲ ਲਈ ਫਿਲਹਾਲ 3 ਜਵਾਨ ਤਾਇਨਾਤ ਹਨ।

ਕਈ ਸੈਲਾਨੀ ਜ਼ੋਖਿਮ 'ਚ ਸਕੀਨਿੰਗ ਮੁਹਿੰਮ 'ਤੇ ਨਿਕਲ ਰਹੇ ਹਨ। ਇਸ ਗੱਲ ਦੀ ਪ੍ਰਸ਼ਾਸਨ ਨੂੰ ਵੀ ਖਬਰ ਨਹੀਂ ਹੈ। ਜਾਣਕਾਰੀ ਦੇ ਅਨੁਸਾਰ ਸੱਤ ਸਕੀਅਰਸ ਦਾ ਇਕ ਦਲ ਬਾਰਲਾਚਾ ਅਤੇ ਛੱਤਰੂ 'ਚ ਸਕੀਇੰਗ ਮੁਹਿੰਮ 'ਤੇ ਨਿਕਲਿਆ ਹੈ। ਇਸ 'ਚ ਇੱਕ ਸਕੀਅਰ ਭਾਰਤੀ, ਇੱਕ ਬੈਲਜੀਅਮ ਅਤੇ 5 ਫ੍ਰਾਂਸ ਤੋਂ ਹਨ ਪਰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

