ਹਿਮਾਚਲ ਪ੍ਰਦੇਸ਼ : ਹੋਟਲ ''ਚ ਇਕ ਸੈਲਾਨੀ ਨੇ ਕੀਤੀ ਫਾਇਰਿੰਗ, ਗ੍ਰਿਫ਼ਤਾਰ

09/21/2022 10:21:59 AM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਰਾਜਧਾਨੀ ਸ਼ਿਮਲਾ 'ਚ ਛੋਟਾ ਸ਼ਿਮਲਾ ਸਥਿਤ ਇਕ ਨਿੱਜੀ ਹੋਟਲ 'ਚ ਇਕ ਸੈਲਾਨੀ ਨੇ ਸੋਮਵਾਰ ਰਾਤ ਖੂਬ ਹੰਗਾਮਾ ਕੀਤਾ ਅਤੇ ਅੱਧੀ ਰਾਤ ਬਾਅਦ ਖ਼ੁਦ ਨੂੰ ਕਮਰੇ 'ਚ ਬੰਦ ਕਰ ਲਿਆ ਅਤੇ ਹੋਟਲ ਦੇ ਵੇਟਰ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਇਸ ਵਿਚ, ਇਕ ਸੈਲਾਨੀ ਨੇ 19 ਸਤੰਬਰ ਦੀ ਅੱਧੀ ਰਾਤ ਨੂੰ ਹਵਾ 'ਚ ਫਾਇਰਿੰਗ ਕਰ ਦਿੱਤੀ। ਪੁਲਸ ਨੇ ਹੋਟਲ ਮਾਲਕ ਦੀ ਸ਼ਿਕਾਇਤ 'ਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦੀ ਜਾਣਕਾਰੀ ਅਨੁਸਾਰ ਕੈਫੇ ਮਾਲਕ ਮੁਕੇਸ਼ ਮਲਹੋਤਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਹੋਟਲ 'ਚ ਰੁਕੇ ਇਕ ਸੈਲਾਨੀ ਨੇ ਰਾਤ ਨੂੰ ਹੋਟਲ 'ਚ ਆਪਣੀ ਪਿਸਤੌਲ ਨਾਲ 2 ਰਾਊਂਡ ਫਾਇਰਿੰਗ ਕੀਤੀ ਅਤੇ ਖ਼ੁਦ ਨੂੰ ਪਿਸਤੌਲ ਨਾਲ ਕਮਰੇ 'ਚ ਬੰਦ ਕਰ ਲਿਆ, ਸੈਲਾਨੀ ਦੀ ਪਛਾਣ ਵਿਸ਼ਵਨਾਥ ਵਜੋਂ ਹੋਈ ਹੈ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸੋਮਵਾਰ ਰਾਤ 2 ਵਜੇ ਵਿਸ਼ਵਨਾਥ ਨੇ ਵੇਟਰ ਕੇਦਾਰ ਸਿੰਘ ਨੂੰ ਭੋਜਨ ਦਾ ਆਰਡਰ ਦਿੱਤਾ ਪਰ ਵੇਟਰ ਕੇਦਾਰ ਸਿੰਘ ਨੇ ਅੱਧੀ ਰਾਤ ਹੋਣ ਕਾਰਨ ਇਹ ਚੀਜ਼ਾਂ ਲਿਆਉਣ ਤੋਂ ਮਨ੍ਹਾ ਕਰ ਦਿੱਤਾ, ਜਿਸ 'ਤੇ ਵਿਸ਼ਵਨਾਥ ਨੇ ਹਥਿਆਰ ਨਾਲ 2 ਰਾਊਂਡ ਹਵਾ 'ਚ ਫਾਇਰਿੰਗ ਕੀਤੀ ਅਤੇ ਕੇਦਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਫਾਇਰਿੰਗ ਦੀ ਘਟਨਾ 'ਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ। ਛੋਟਾ ਸ਼ਿਮਲਾ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 336, 506 ਅਤੇ 25 ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਸੈਲਾਨੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।


DIsha

Content Editor

Related News