ਬਿਨਾਂ ਪਰਮਿਸ਼ਨ ਹੋ ਰਹੀ ਸੀ ਸ਼ੂਟਿੰਗ; ਅਦਾਕਾਰ ਰਾਹੁਲ ਬੈਨਰਜੀ ਦੀ ਮੌਤ ਮਗਰੋਂ ਪੁਲਸ ਦਾ ਵੱਡਾ ਖੁਲਾਸਾ

Monday, Mar 30, 2026 - 01:03 PM (IST)

ਬਿਨਾਂ ਪਰਮਿਸ਼ਨ ਹੋ ਰਹੀ ਸੀ ਸ਼ੂਟਿੰਗ; ਅਦਾਕਾਰ ਰਾਹੁਲ ਬੈਨਰਜੀ ਦੀ ਮੌਤ ਮਗਰੋਂ ਪੁਲਸ ਦਾ ਵੱਡਾ ਖੁਲਾਸਾ

ਕੋਲਕਾਤਾ (ਏਜੰਸੀ) : ਬੰਗਾਲੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਾਹੁਲ ਅਰੁਣੋਦਯ ਬੈਨਰਜੀ ਦੀ ਇੱਕ ਦੁਖਦਾਈ ਹਾਦਸੇ ਵਿੱਚ ਮੌਤ ਤੋਂ ਬਾਅਦ ਹੁਣ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਅਨੁਸਾਰ ਜਿਸ ਥਾਂ ’ਤੇ ਇਹ ਸ਼ੂਟਿੰਗ ਚੱਲ ਰਹੀ ਸੀ, ਉੱਥੇ ਫ਼ਿਲਮਾਉਣ ਲਈ ਪ੍ਰਸ਼ਾਸਨ ਤੋਂ ਕੋਈ ਵੀ ਰਸਮੀ ਇਜਾਜ਼ਤ ਨਹੀਂ ਲਈ ਗਈ ਸੀ। ਇਸ ਲਾਪਰਵਾਹੀ ਨੇ ਹੁਣ ਸ਼ੂਟਿੰਗ ਯੂਨਿਟ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ: ਦੀਪਿਕਾ ਕੱਕੜ ਤੇ ਸ਼ੋਏਬ ਇਬਰਾਹਿਮ ਦੇ ਘਰ ਪਹੁੰਚੇ 'ਕਾਰਵਾਂ' ਫੇਮ ਗਾਇਕ ਸ਼ਹਿਜ਼ਾਦ ਅਲੀ

ਕਿਵੇਂ ਵਾਪਰਿਆ ਇਹ ਭਿਆਨਕ ਹਾਦਸਾ?

ਘਟਨਾ ਐਤਵਾਰ ਸ਼ਾਮ ਦੀ ਹੈ ਜਦੋਂ ਰਾਹੁਲ ਬੈਨਰਜੀ ਉੜੀਸਾ-ਪੱਛਮੀ ਬੰਗਾਲ ਦੀ ਸਰਹੱਦ 'ਤੇ ਸਥਿਤ ਤਾਲਸਾਰੀ ਵਿਖੇ ਇੱਕ ਟੀਵੀ ਸੀਰੀਅਲ ਦੀ ਸ਼ੂਟਿੰਗ ਕਰ ਰਹੇ ਸਨ। ਜਾਣਕਾਰੀ ਮੁਤਾਬਕ, ਰਾਹੁਲ ਅਤੇ ਉਨ੍ਹਾਂ ਦੀ ਸਹਿ-ਅਦਾਕਾਰਾ ਸ਼ਵੇਤਾ ਮਿਸ਼ਰਾ ਪਾਣੀ ਦੇ ਵਿਚਕਾਰ ਇੱਕ ਡਾਂਸ ਸੀਨ ਫ਼ਿਲਮਾ ਰਹੇ ਸਨ। ਪਾਣੀ ਗੋਡਿਆਂ ਤੱਕ ਸੀ, ਪਰ ਅਚਾਨਕ ਦੋਵਾਂ ਦਾ ਪੈਰ ਫਿਸਲ ਗਿਆ ਅਤੇ ਉਹ ਨੇੜੇ ਹੀ ਬਣੇ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੇ। ਮੌਕੇ 'ਤੇ ਮੌਜੂਦ ਟੀਮ ਨੇ ਦੋਵਾਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਦੀਘਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਰਾਹੁਲ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

ਪੁਲਸ ਦੀ ਸਖ਼ਤ ਜਾਂਚ

ਬਾਲਾਸੋਰ ਦੇ ਐਸ.ਪੀ. ਪ੍ਰਤਿਊਸ਼ ਦਿਵਾਕਰ ਨੇ ਦੱਸਿਆ ਕਿ ਤਾਲਸਾਰੀ ਪੁਲਸ ਨੂੰ ਦੀਘਾ ਪੁਲਿਸ ਤੋਂ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਸ਼ੂਟਿੰਗ ਲਈ ਕੋਈ ਪ੍ਰਵਾਨਗੀ ਨਹੀਂ ਸੀ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸੁਰੱਖਿਆ ਨਿਯਮਾਂ ਦੀ ਵੀ ਅਣਦੇਖੀ ਕੀਤੀ ਗਈ ਸੀ।

ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਹਨੀ ਸਿੰਘ, ਚਲਦੇ ਸ਼ੋਅ 'ਚ ਪੈੱਗ ਲੈ ਕੇ ਪਹੁੰਚਿਆ ਗਾਇਕ

ਸਿਨੇਮਾ ਜਗਤ ਵਿੱਚ ਸੋਗ

ਰਾਹੁਲ ਬੈਨਰਜੀ, ਜੋ ਕਿ ਨਿਰਦੇਸ਼ਕ ਬਿਸਵਨਾਥ ਬੈਨਰਜੀ ਦੇ ਪੁੱਤਰ ਸਨ, ਨੇ ਸਾਲ 2008 ਵਿੱਚ ਫ਼ਿਲਮ 'ਚਿਰੋਦਿਨੀ ਤੁਮੀ ਜੇ ਅਮਰ' ਰਾਹੀਂ ਵੱਡੀ ਸਫਲਤਾ ਹਾਸਲ ਕੀਤੀ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਕਾਮੇਡੀਅਨ ਐਲੇਕਸ, ਇੰਡਸਟਰੀ 'ਚ ਪਸਰਿਆ ਮਾਤਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News