ਲੈਂਡਿੰਗ ਦੇ ਸਮੇਂ ਨੌਜਵਾਨ ਵਲੋਂ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼, ਯਾਤਰੀਆਂ ਦੇ ਸੁੱਕੇ ਸਾਹ

Monday, Mar 30, 2026 - 08:22 AM (IST)

ਲੈਂਡਿੰਗ ਦੇ ਸਮੇਂ ਨੌਜਵਾਨ ਵਲੋਂ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼, ਯਾਤਰੀਆਂ ਦੇ ਸੁੱਕੇ ਸਾਹ

ਵਾਰਾਣਸੀ (ਯੂ. ਐੱਨ. ਆਈ.) - ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਨੀਵਾਰ ਰਾਤ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਬੈਂਗਲੁਰੂ ਤੋਂ ਆ ਰਹੇ ਇੰਡੀਗੋ ਜਹਾਜ਼ ’ਚ ਇਕ ਨੌਜਵਾਨ ਨੇ ਲੈਂਡਿੰਗ ਦੌਰਾਨ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੌਰਾਨ ਕਰੂ ਮੈਂਬਰਾਂ ਨੇ ਤੁਰੰਤ ਉਸ ਨੂੰ ਰੋਕ ਲਿਆ ਅਤੇ ਪਾਇਲਟ ਨੇ ਘਟਨਾ ਦੀ ਜਾਣਕਾਰੀ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਨੂੰ ਦਿੱਤੀ। ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਨੇ ਨੌਜਵਾਨ ਤੋਂ ਪੁੱਛਗਿੱਛ ਤੋਂ ਬਾਅਦ ਉਸ ਨੂੰ ਫੂਲਪੁਰ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਨਾਲ ਜਹਾਜ਼ ਵਿਚ ਸਵਾਰ ਯਾਤਰੀਆਂ ਦੇ ਸਾਹ ਸੁੱਕ ਗਏ।

ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼

ਜਾਣਕਾਰੀ ਮੁਤਾਬਕ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਵਾਲਾ ਮੁਲਜ਼ਮ ਮੁਹੰਮਦ ਅਦਨਾਨ ਮਊ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇੰਡੀਗੋ ਦੀ ਫਲਾਈਟ 6ਈ-185 ਬੈਂਗਲੁਰੂ ਤੋਂ ਰਾਤ 8 ਵਜੇ ਉਡਾਣ ਭਰ ਚੁੱਕੀ ਸੀ। ਪੁਲਸ ਅਨੁਸਾਰ, ਅਦਨਾਨ ਨੇ ਸਫ਼ਰ ਸ਼ੁਰੂ ਹੁੰਦਿਆਂ ਹੀ ਇਕ ਵਾਰ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਕਰੂ ਮੈਂਬਰਾਂ ਨੇ ਸਮਝਾ-ਬੁਝਾ ਕੇ ਰੋਕਿਆ। ਜਹਾਜ਼ ਦੇ ਵਾਰਾਣਸੀ ਪਹੁੰਚਣ ਅਤੇ ਲੈਂਡਿੰਗ ਦੇ ਸਮੇਂ ਉਸ ਨੇ ਫਿਰ ਤੋਂ ਸੀਟ ਛੱਡ ਕੇ ਗੇਟ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਰੂ ਮੈਂਬਰਾਂ ਨੇ ਦੁਬਾਰਾ ਰੋਕਿਆ। ਫੂਲਪੁਰ ਥਾਣਾ ਮੁਖੀ ਅਤੁਲ ਕੁਮਾਰ ਸਿੰਘ ਨੇ ਦੱਸਿਆ ਕਿ ਅਦਨਾਨ ਪਹਿਲੀ ਵਾਰ ਹਵਾਈ ਯਾਤਰਾ ਕਰ ਰਿਹਾ ਸੀ ਅਤੇ ਘਬਰਾਹਟ ਕਾਰਨ ਇਹ ਘਟਨਾ ਹੋਈ। ਇੰਡੀਗੋ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਰਾਸ਼ਨ ਕਾਰਡ 'ਤੇ ਅਪ੍ਰੈਲ ਤੋਂ ਮਿਲੇਗਾ ਇੱਕਠਾ 3 ਮਹੀਨਿਆਂ ਦਾ ਰਾਸ਼ਨ, ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News