ਹਿਮਾਚਲ ਦੇ ਸੈਰ-ਸਪਾਟਾ ਉਦਯੋਗ ''ਤੇ ਹੁਣ ਕਿਸਾਨ ਅੰਦੋਲਨ ਦੀ ਮਾਰ
Saturday, Feb 17, 2024 - 05:25 PM (IST)
ਸ਼ਿਮਲਾ- ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦੀ ਆਰਥਿਕ ਸਥਿਤੀ ਵਿਚ ਯੋਗਦਾਨ ਪਾਉਣ ਵਾਲੇ ਸੈਰ-ਸਪਾਟਾ ਖੇਤਰ 'ਤੇ ਵਿੱਤੀ ਸਾਲ 2023-24 'ਚ ਮੌਸਮ ਦੀ ਬੇਰੁਖ਼ੀ ਦੀ ਮਾਰ ਪਈ ਹੈ। ਹੁਣ ਕਿਸਾਨ ਅੰਦੋਲਨ ਕਾਰਨ ਸੂਬੇ ਦਾ ਸੈਰ-ਸਪਾਟਾ ਉਦਯੋਗ ਮਾਰ ਝੱਲ ਰਿਹਾ ਹੈ। ਹਿਮਾਚਲ ਨਾਲ ਲੱਗਦੇ ਮੈਦਾਨੀ ਇਲਾਕਿਆਂ ਵਿਚ ਕਿਸਾਨ ਅੰਦੋਲਨ ਕਾਰਨ ਪ੍ਰਦੇਸ਼ ਦੀ ਸੈਰ-ਸਪਾਟਾ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ- ਅੰਦੋਲਨ ਨੂੰ ਲੈ ਕੇ ਕੀ ਹੈ ਕਿਸਾਨਾਂ ਦੀ ਅੱਗੇ ਦੀ ਯੋਜਨਾ, ਕਿਸਾਨ ਆਗੂ ਪੰਧੇਰ ਨੇ ਦੱਸੀ ਪੂਰੀ ਗੱਲ
ਦਿੱਲੀ, ਪੰਜਾਬ ਅਤੇ ਹਰਿਆਣਾ ਵਿਚ ਸੜਕਾਂ ਬੰਦ ਹੋਣ ਕਾਰਨ ਪਹਾੜਾਂ 'ਤੇ ਸੈਲਾਨੀ ਨਹੀਂ ਪਹੁੰਚ ਪਾ ਰਹੇ ਹਨ। ਅਜਿਹੇ ਵਿਚ ਪ੍ਰਦੇਸ਼ ਦੇ ਵੱਖ-ਵੱਖ ਹਿੱਲ ਸਟੇਸ਼ਨਾਂ 'ਤੇ 90 ਫ਼ੀਸਦੀ ਤੱਕ ਐਡਵਾਂਸ ਬੁਕਿੰਗ ਕੈਂਸਲ ਹੋ ਗਈ ਹੈ, ਜਦਕਿ ਰੂਟੀਨ ਵਿਚ ਆਉਣ ਵਾਲੇ ਸੈਲਾਨੀ ਵੀ ਹਿਮਾਚਲ ਆਉਣ ਤੋਂ ਮੂੰਹ ਮੋੜ ਰਹੇ ਹਨ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਿਊਟੀ ਦੌਰਾਨ ਹਰਿਆਣਾ ਪੁਲਸ ਦੇ ਸਬ-ਇੰਸਪੈਕਟਰ ਦੀ ਮੌਤ, ਇਸ ਵਜ੍ਹਾ ਨਾਲ ਗਈ ਜਾਨ
ਦੱਸਣਯੋਗ ਹੈ ਕਿ ਹਿਮਾਚਲ ਦਾ ਸੈਰ-ਸਪਾਟਾ ਉਦਯੋਗ ਲੰਬੇ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਿਹਾ ਹੈ। ਸਾਲ 2020 ਅਤੇ 2021 ਵਿਚ ਕੋਰੋਨਾ ਵਾਇਰਸ ਨੇ ਟੂਰਿਜ਼ਮ ਇੰਡਸਟਰੀ ਦਾ ਲੱਕ ਤੋੜ ਦਿੱਤਾ ਸੀ। ਪਿਛਲੇ ਸਾਲ ਮੀਂਹ ਨੇ ਸੜਕਾਂ ਨਾਲ ਪਹਾੜਾਂ ਅਤੇ ਬੁਨਿਆਂਦੀ ਢਾਂਚੇ ਦੀ ਨੀਂਹ ਹਿਲਾ ਦਿੱਤੀ, ਜਿਸ ਨਾਲ ਇੱਥੇ ਸੈਲਾਨੀ ਨਹੀਂ ਪਹੁੰਚ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e