ਵੋਟਰ ਸੂਚੀ 'ਚ ਕੁੱਲ 88.4 ਲੱਖ ਦਿਵਿਆਂਗ ਵੋਟਰ : ਚੋਣ ਕਮਿਸ਼ਨ

03/16/2024 8:52:56 PM

ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਵੋਟਰ ਸੂਚੀ 'ਚ ਕੁੱਲ 88.4 ਲੱਖ ਦਿਵਿਆਂਗ ਵੋਟਰ ਰਜਿਸਟਰਡ ਹਨ। ਲੋਕ ਸਭਾ ਅਤੇ ਰਾਜ ਵਿਧਾਨ ਸਭਾ ਚੋਣਾਂ 2024 'ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਚੀਫ਼ ਜਸਟਿਸ ਰਾਜੀਵ ਕੁਮਾਰ ਨੇ ਕਿਹਾ ਕਿ ਵੋਟਿੰਗ ਕੇਂਦਰਾਂ 'ਤੇ ਰੈਂਪ ਅਤੇ ਵ੍ਹੀਲਚੇਅਰ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ,''40 ਫ਼ੀਸਦੀ ਦਿਵਿਆਂ ਵੋਟਰ ਘਰੋਂ ਵੋਟਿੰਗ ਕਰ ਸਕਦੇ ਹਨ। ਨਾਲ ਹੀ ਦਿਵਿਆਂਗ ਨੂੰ ਵੋਟਿੰਗ ਲਈ ਆਵਾਜਾਈ ਸਹੂਲਤ ਉਪਲੱਬਧ ਕਰਵਾਈ ਜਾਵੇਗੀ।''

 ਇਹ ਵੀ ਪੜ੍ਹੋ : ਵਜਿਆ ਚੋਣ ਬਿਗੁਲ, ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ

ਕੁਮਾਰ ਨੇ ਕਿਹਾ ਕਿ ਵੋਟਰ ਸੂਚੀ 'ਚ 88.4 ਲੱਖ ਦਿਵਿਆਂਗ ਲੋਕ ਰਜਿਸਟਰਡ ਹਨ। ਉਨ੍ਹਾਂ ਕਿਹਾ ਕਿ ਦੇਸ਼ 'ਚ 97.8 ਕਰੋੜ ਯੋਗ ਵੋਟਰ ਹਨ, ਜਿਨ੍ਹਾਂ 'ਚੋਂ 49.72 ਕਰੋੜ ਪੁਰਸ਼ ਅਤੇ 47.1 ਕਰੋੜ ਔਰਤਾਂ ਹਨ। ਕੁੱਲ 543 ਲੋਕ ਸਭਾ ਸੀਟਾਂ ਲਈ ਚੋਣਾਂ 19 ਅਪ੍ਰੈਲ ਤੋਂ ਇਕ ਜੂਨ ਵਿਚਾਲੇ 7 ਪੜਾਵਾਂ 'ਚ ਹੋਣਗੀਆਂ। ਵੋਟਾਂ ਦੀ ਗਿਣਤੀ 7 ਜੂਨ ਨੂੰ ਹੋਵੇਗੀ। ਸਾਲ 2019 'ਚ 91 ਕਰੋੜ ਵੋਟਰਾਂ 'ਚ ਕੁੱਲ 62.63 ਲੱਖ ਦਿਵਿਆਂਗ ਰਜਿਸਟਰਡ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News