ਟੂਲਕਿੱਟ ਮਾਮਲੇ ''ਚ ਦਿਸ਼ਾ ਰਵੀ ਨੂੰ 3 ਦਿਨ ਦੀ ਨਿਆਇਕ ਹਿਰਾਸਤ, ਭੇਜਿਆ ਗਿਆ ਜੇਲ੍ਹ

Friday, Feb 19, 2021 - 05:48 PM (IST)

ਟੂਲਕਿੱਟ ਮਾਮਲੇ ''ਚ ਦਿਸ਼ਾ ਰਵੀ ਨੂੰ 3 ਦਿਨ ਦੀ ਨਿਆਇਕ ਹਿਰਾਸਤ, ਭੇਜਿਆ ਗਿਆ ਜੇਲ੍ਹ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਕਿਸਾਨ ਪ੍ਰਦਰਸ਼ਨ ਨਾਲ ਸੰਬੰਧਤ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਜਲਵਾਯੂ ਵਰਕਰ ਦਿਸ਼ਾ ਰਵੀ ਨੂੰ ਸ਼ੁੱਕਰਵਾਰ ਨੂੰ ਤਿੰਨ ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਦਿੱਲੀ ਪੁਲਸ ਨੇ 5 ਦਿਨ ਦੀ ਹਿਰਾਸਤ ਮਿਆਦ ਖ਼ਤਮ ਹੋਣ ਤੋਂ ਬਾਅਦ ਰਵੀ ਨੂੰ ਐਡੀਸ਼ਨਲ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਆਕਾਸ਼ ਜੈਨ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ। ਪੁਲਸ ਨੇ ਕਿਹਾ ਕਿ ਫ਼ਿਲਹਾਲ ਰਵੀ ਦੀ ਹਿਰਾਸਤ ਦੀ ਜ਼ਰੂਰਤ ਨਹੀਂ ਹੈ ਅਤੇ ਇਸ ਮਾਮਲੇ 'ਚ ਸਹਿ-ਦੋਸ਼ੀ ਸ਼ਾਂਤਨੂੰ ਮੁਕੁਲ ਅਤੇ ਨਿਕਿਤਾ ਜ਼ੈਕਬ ਦੇ ਜਾਂਚ 'ਚ ਸ਼ਾਮਲ ਹੋਣ ਤੋਂ ਬਾਅਦ ਰਵੀ ਤੋਂ ਅੱਗੇ ਦੀ ਪੁੱਛ-ਗਿੱਛ ਦੀ ਜ਼ਰੂਰਤ ਹੋ ਸਕਦੀ ਹੈ। ਪੁਲਸ ਨੇ ਕਿਹਾ ਕਿ ਹਿਰਾਸਤ 'ਚ ਪੁੱਛ-ਗਿੱਛ ਦੌਰਾਨ ਵੀ ਟਾਲ-ਮਟੋਲ ਭਰਿਆ ਰਵੱਈਆ ਅਪਣਾਉਂਦੀ ਰਹੀ ਅਤੇ ਸਹਿ-ਦੋਸ਼ੀਆਂ 'ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ।

ਇਹ  ਵੀ ਪੜ੍ਹੋ : ਦਿਸ਼ਾ ਰਵੀ ਵਿਰੁੱਧ ਦਰਜ FIR ਨਾਲ ਜੁੜੀਆਂ ਕੁਝ ਖ਼ਬਰਾਂ ਸਨਸਨੀਖੇਜ਼ ਅਤੇ ਪੱਖਪਾਤੀ : ਹਾਈ ਕੋਰਟ

ਇਸ ਲਈ ਪੁਲਸ ਆਹਮਣੇ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰਵਾਉਣਾ ਚਾਹੁੰਦੀ ਹੈ। ਸ਼ਾਂਤਨੂੰ ਨੂੰ ਦਿੱਲੀ ਪੁਲਸ ਨੇ ਨੋਟਿਸ ਭੇਜ ਕੇ ਪੁੱਛ-ਗਿੱਛ 'ਚ ਸ਼ਾਮਲ ਕਰਨ ਹੋਣ ਲਈ ਕਿਹਾ ਹੈ। 22 ਫਰਵਰੀ ਨੂੰ ਪੁਲਸ ਉਨ੍ਹਾਂ ਦਾ ਆਹਮਣਾ-ਸਾਹਮਣਾ ਕਰਵਾਏਗੀ। ਉੱਥੇ ਹੀ ਦਿਸ਼ਾ ਰਵੀ ਦੀ ਵਲੋਂ ਜ਼ਮਾਨਤ ਦੀ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਸ ਦੀ ਸੁਣਵਾਈ ਪਟਿਆਲਾ ਹਾਊਸ ਕੋਰਟ ਦੇ ਸੈਸ਼ਨ ਕੋਰਟ 'ਚ ਕੱਲ੍ਹ ਯਾਨੀ ਸ਼ਨੀਵਾਰ ਨੂੰ ਹੈ। ਮਾਮਲੇ 'ਚ ਦੋਸ਼ੀ ਵਕੀਲ ਨਿਕਿਤਾ ਜ਼ੈਕਬ ਅਤੇ ਸ਼ਾਂਤਨੂੰ ਮੁਲੁਕ ਨੂੰ ਮਹਾਰਾਸ਼ਟਰ 'ਚ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਮਿਲ ਚੁਕੀ ਹੈ।

ਇਹ  ਵੀ ਪੜ੍ਹੋ : ਟੂਲਕਿੱਟ ਮਾਮਲੇ 'ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਭੜਕੇ ਅਮਿਤ ਸ਼ਾਹ


author

DIsha

Content Editor

Related News