ਟਾਇਲਟ ''ਚ ਧੋਤੇ ਕੱਪ ''ਚ ਮੰਤਰੀ ਜੀ ਨੂੰ ਪਿਲਾਈ ''ਸਪੈਸ਼ਲ ਚਾਹ''

12/04/2018 4:32:13 PM

ਸੋਨੀਪਤ— ਘਰ 'ਚ ਮਹਿਮਾਨ ਆਉਣ ਤਾਂ ਚਾਹ ਨਾ ਪਿਲਾਈ ਜਾਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਹਰਿਆਣਾ ਦੇ ਸੋਨੀਪਤ 'ਚ ਬੈਠਕ ਕਰਨ ਆਏ ਮੰਤਰੀ ਜੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਵੀ ਸਪੈਸ਼ਲ ਚਾਹ ਤਾਂ ਪਿਲਾਈ ਗਈ। ਜਿਨ੍ਹਾਂ ਕੱਪਾਂ 'ਚ ਚਾਹ ਪਿਲਾਈ ਗਈ, ਉਸ ਬਾਰੇ ਜਾਣ ਕੇ ਤੁਹਾਡਾ ਵੀ ਮੂਡ ਕਿਰਕਿਰਾ ਹੋ ਜਾਵੇਗਾ। ਦਰਅਸਲ ਬੀਤੇ ਦਿਨੀਂ ਹਰਿਆਣਾ ਸਰਕਾਰ 'ਚ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਸੋਨੀਪਤ ਦੇ ਮਿੰਨੀ ਸਕੱਤਰੇਤ ਦੀ ਤੀਜੀ ਮੰਜ਼ਲ 'ਤੇ ਦੁੱਖ ਨਿਵਾਰਣ ਕਮੇਟੀ ਦੀ ਬੈਠਕ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸਪੈਸ਼ਲ ਚਾਹ ਪਿਲਾਈ ਗਈ। 

 

PunjabKesari


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਿੰਨੀ ਸਕੱਤਰੇਤ ਦੀ ਤੀਜੀ ਮੰਜ਼ਲ 'ਤੇ ਚਾਹ ਤਾਂ ਬਣਦੀ ਹੈ ਪਰ ਰਸੋਈ 'ਚ ਨਹੀਂ। ਜੇਕਰ ਰਸੋਈ ਨਹੀਂ ਤਾਂ ਕੱਪ ਧੋਣ ਲਈ ਜੋ ਥਾਂ ਸੀ, ਉਹ ਸੀ ਟਾਇਲਟ। ਟਾਇਲਟ ਦੇ ਗੰਦੇ ਪਾਣੀ ਨਾਲ ਧੋਤੇ ਕੱਪਾਂ ਵਿਚ ਕਰਮਚਾਰੀਆਂ ਨੇ ਮੰਤਰੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਚਾਹ ਪਿਲਾਈ ਪਰ ਜਿਵੇਂ ਹੀ ਮੰਤਰੀ ਜੀ ਨੂੰ ਇੰਨੀ ਸਪੈਸ਼ਲ ਚਾਹ ਦੀ ਭਣਕ ਲੱਗੀ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਮੀਡੀਆ ਨੇ ਜਿਵੇਂ ਹੀ ਇਹ ਸਨਸਨੀਖੇਜ਼ ਖਬਰ ਦੱਸੀ ਤਾਂ ਮੰਤਰੀ ਪੰਵਾਰ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਉਨ੍ਹਾਂ ਨੇ ਤੁਰੰਤ ਡੀਸੀ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਕਿ ਅਜਿਹੀ ਗਲਤੀ ਮੁਆਫ਼ੀ ਦੇ ਲਾਇਕ ਨਹੀਂ ਹੈ। ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਮੰਤਰੀ ਅਤੇ ਅਧਿਕਾਰੀਆਂ ਨੂੰ ਇਹ ਸਪੈਸ਼ਲ ਚਾਹ ਪਿਲਾਉਣ ਦੀ ਕਰਮਚਾਰੀਆਂ ਨੂੰ ਕੀ ਸਜ਼ਾ ਮਿਲਦੀ ਹੈ।


Tanu

Content Editor

Related News