ਚਾਹ ''ਚ ਟਾਇਲਟ ਦਾ ਪਾਣੀ ਵਰਤਣ ''ਤੇ ਰੇਲਵੇ ਨੇ ਲਗਾਇਆ 1 ਲੱਖ ਦਾ ਜੁਰਮਾਨਾ

Thursday, May 03, 2018 - 11:53 AM (IST)

ਹੈਦਰਾਬਾਦ— ਮੱਧ ਰੇਲਵੇ(ਐਸ.ਸੀ.ਆਰ) ਨੇ ਕਿਹਾ ਕਿ ਟਰੇਨ ਦੇ ਟਾਇਲਟ ਦੇ ਪਾਣੀ ਦੀ ਵਰਤੋਂ ਕਰਕੇ ਚਾਹ ਬਣਾਉਣ ਦੀ ਇਕ ਵੀਡੀਓ ਸਾਹਮਣੇ ਆਉਣ ਦੇ ਬਾਅਦ ਰੇਲਵੇ ਨੇ ਚਾਹ ਵੇਚਣ ਵਾਲੇ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੋਸ਼ਲ ਮੀਡੀਆ 'ਤੇ ਕੁਝ ਦਿਨਾਂ ਤੋਂ ਫੈਲ ਰਹੇ ਵੀਡੀਓ 'ਚ ਇਕ ਵਿਕਰੇਤਾ ਨੂੰ ਚਾਹ/ਕਾਫੀ ਦੇ ਡੱਬੇ ਨਾਲ ਟਰੇਨ ਦੇ ਟਾਇਲਟ ਤੋਂ ਬਾਹਰ ਨਿਕਲਦੇ ਦੇਖਿਆ ਜਾ ਰਿਹਾ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਡੱਬਿਆਂ 'ਚ ਟਾਇਲਟ ਦੇ ਅੰਦਰ ਦਾ ਪਾਣੀ ਮਿਲਾਇਆ ਜਾ ਰਿਹਾ ਸੀ। 
ਵੀਡੀਓ ਸਾਹਮਣੇ ਆਉਣ ਦੇ ਬਾਅਦ ਰੇਲਵੇ ਨੇ ਕਿਹਾ ਕਿ ਇਹ ਵੀਡੀਓ ਪਿਛਲੇ ਸਾਲ ਦਸੰਬਰ ਦਾ ਹੈ ਅਤੇ ਚਾਹ ਬਣਾਉਣ ਦਾ ਮਾਮਲਾ ਸਿਕੰਦਰਬਾਦ ਰੇਲਵੇ ਸਟੇਸ਼ਨ 'ਤੇ ਚੇਨਈ ਸੈਂਟਰਲ ਹੈਦਰਾਬਾਦ ਚਾਰਮੀਨਾਰ ਐਕਸਪ੍ਰੈਸ ਦਾ ਹੈ। ਐਸ.ਸੀ.ਆਰ ਦੇ ਅਧਿਕਾਰੀ ਐਮ.ਓਮਾ ਸ਼ੰਕਰ ਕੁਮਾਰ ਨੇ ਕਿਹਾ ਕਿ ਜਾਂਚ ਦੇ ਬਾਅਦ ਚਾਹ ਵੇਚਣ 'ਤੇ ਸਖ਼ਤ ਕਾਰਵਾਈ ਕੀਤੀ ਗਈ ਹੈ। ਚਾਹ ਵੇਚਣ ਵਾਲੇ ਸ਼ਿਵ ਪ੍ਰਸਾਦ ਨੂੰ 1 ਲੱਖ ਦਾ ਜ਼ੁਰਮਾਨਾ ਲਗਾਇਆ ਗਿਆ ਹੈ।


Related News