ਤੋਗੜੀਆ ਨੇ ਸਿਹਤ ਵਿਗੜਨ ''ਤੇ ਤੀਜੇ ਦਿਨ ਖਤਮ ਕੀਤੀ ਭੁੱਖ-ਹੜਤਾਲ

04/19/2018 3:54:45 PM

ਅਹਿਮਦਾਬਾਦ— ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਸੰਸਦ 'ਚ ਕਾਨੂੰਨ ਬਣਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਇੱਥੇ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ 'ਤੇ ਬੈਠੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਵੀਰਵਾਰ ਨੂੰ ਤੀਜੇ ਦਿਨ ਸਾਧੂ-ਸੰਤਾਂ ਦੀ ਅਪੀਲ 'ਤੇ ਇਸ ਨੂੰ ਖਤਮ ਕਰ ਦਿੱਤਾ। ਸ਼੍ਰੀ ਤੋਗੜੀਆ ਨੇ 14 ਅਪ੍ਰੈਲ ਨੂੰ ਵਿਹਿਪ ਦੇ ਪਹਿਲੇ ਸੰਗਠਨ ਚੋਣਾਂ 'ਚ ਆਪਣੇ ਖੇਮੇ ਦੀ ਕਰਾਰੀ ਹਾਰ ਤੋਂ ਬਾਅਦ ਹੀ ਕੇਂਦਰ ਦੀ ਮੋਦੀ ਸਰਕਾਰ 'ਤੇ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਸਮੇਤ ਹਿੰਦੂਆਂ ਦੇ ਹੋਰ ਮੁੱਦਿਆਂ ਦੀ ਨਜ਼ਰਅੰਦਾਜੀ ਦਾ ਦੋਸ਼ ਲਗਾਉਂਦੇ ਹੋਏ 17 ਅਪ੍ਰੈਲ ਤੋਂ ਭੁੱਖ-ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਸੀ। ਉਹ ਇੱਥੇ ਪਾਲੜੀ 'ਚ ਵਾਣਿਕਰ ਭਵਨ ਕੈਂਪਸ 'ਚ ਸਾਧੂ-ਸੰਤਾਂ ਨਾਲ ਤਿੰਨ ਦਿਨਾਂ ਤੋਂ ਵਰਤ 'ਤੇ ਬੈਠੇ ਸਨ।
ਸ਼ੂਗਰ ਦੇ ਰੋਗੀ ਸ਼੍ਰੀ ਤੋਗੜੀਆ ਦੇ ਬਲੱਡ ਪ੍ਰੈਸ਼ਰ ਵਧ ਗਿਆ ਸੀ। ਸਾਧੂ-ਸੰਤਾਂ ਦੇ ਹੱਥੋਂ ਫਲਾਂ ਦਾ ਰਸ ਪੀ ਕੇ ਆਪਣੀ ਭੁੱਖ-ਹੜਤਾਲ ਵੀਰਵਾਰ ਨੂੰ ਖਤਮ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸ਼੍ਰੀ ਤੋਗੜੀਆ ਨੇ ਭੁੱਖ-ਹੜਤਾਲ ਦੀ ਸ਼ੁਰੂਆਤ ਮੌਕੇ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੇਜ਼ ਹਮਲਾ ਕੀਤਾ ਸੀ ਅਤੇ ਉਨ੍ਹਾਂ 'ਤੇ ਹਿੰਦੂਆਂ ਨਾਲ ਵਾਅਦਾਖਿਲਾਫੀ ਦਾ ਦੋਸ਼ ਲਗਾਇਆ ਸੀ। ਭੁੱਖ-ਹੜਤਾਲ ਨੂੰ ਰੋਕਣ ਲਈ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਗੁਜਰਾਤ ਦੇ ਸੂਬੇ ਪ੍ਰਚਾਰ ਚਿੰਤਨ ਉਪਾਧਿਆਏ ਸਮੇਤ ਤਿੰਨ ਸੀਨੀਅਰ ਨੇਤਾਵਾਂ ਦੀ ਅਪੀਲ ਨੂੰ ਸ਼੍ਰੀ ਤੋਗੜੀਆ ਨੇ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਭਾਜਪਾ ਦੇ ਖਜ਼ਾਨਚੀ ਸੁਰੇਂਦਰ ਪਟੇਲ ਨੇ ਵੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ ਭੁੱਖ-ਹੜਤਾਲ ਨੂੰ ਸ਼ਿਵ ਸੈਨਾ ਨੇ ਵੀ ਸਮਰਥਨ ਦਿੱਤਾ ਸੀ।


Related News