ਅੱਜ ਹੋਵੇਗੀ ਫਿਲਮ ''ਬਾਜੀਰਾਓ-ਮਸਤਾਨੀ'' ਅਤੇ ''ਦਿਲਵਾਲੇ'' ''ਚ ਟੱਕਰ
Friday, Dec 18, 2015 - 02:21 PM (IST)

ਮੁੰਬਈ- ਅੱਜ ਸ਼ਾਹਰੁਖ ਅਤੇ ਕਾਜੋਲ ਦੀ ਫ਼ਿਲਮ ''ਦਿਲਵਾਲੇ'' ਅਤੇ ਰਣਵੀਰ-ਦੀਪਿਕਾ ਦੀ ਫਿਲਮ ''ਬਾਜੀਰਾਓ-ਮਸਤਾਨੀ'' ਰਿਲੀਜ਼ ਹੋ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਦੋਵਾਂ ਫਿਲਮਾਂ ''ਚੋਂ ਬਾਕਸ ਆਫਿਸ ''ਤੇ ਕਮਾਈ ਜ਼ਿਆਦਾ ਕੌਣ ਕਰਦਾ ਹੈ?
ਇਕ ਨਜ਼ਰ ਸ਼ਾਹਰੁਖ-ਕਾਜੋਲ ਦੀ ਫਿਲਮ ''ਦਿਲਵਾਲੇ'' ਵਲ—
ਬਾਲੀਵੁੱਡ ਦੀ ਸਭ ਤੋਂ ਰੋਮਾਂਟਿਕ ਜੋੜੀ ਸ਼ਾਹਰੁਖ ਖਾਨ ਅਤੇ ਕਾਜੋਲ ਇਕ ਵਾਰ ਫਿਰ ਇਸ ਫਿਲਮ ''ਦਿਲਵਾਲੇ'' ''ਚ ਰੋਮਾਂਸ ਕਰਦੇ ਹੋਏੇ ਦਿਖਣਗੇ। ਇਸ ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਹਨ। ਪ੍ਰਸ਼ਸੰਕ ਬੜੀ ਬੇਸਬਰੀ ਨਾਲ ਇਸ ਫਿਲਮ ਦੀ ਉਡੀਕ ਕਰ ਰਹੇ ਹਨ। ਇਸ ਫਿਲਮ ''ਚ ਚਾਕਲੇਟੀ ਅਦਾਕਾਰ ਵਰੁਣ ਧਵਨ ਅਤੇ ਉੱਭਰਦੀ ਅਦਾਕਾਰਾ ਕ੍ਰਿਤੀ ਸੇਨਨ ਵੀ ਹੈ। ਫਿਲਮ ਦੇ ਪ੍ਰਚਾਰ ਲਈ ਇਹ ਚਾਰੋਂ ਸਟਾਰ ਬੁੱਧਵਾਰ ਨੂੰ ਦਿੱਲੀ ਗਏ ਸਨ ਅਤੇ ਇਨ੍ਹਾਂ ਨੇ ਉੱਥੇ ਰੱਜ ਕੇ ਮਸਤੀ ਵੀ ਕੀਤੀ।
ਇਸ ਫਿਲਮ ਨੇ ਹਰ ਵਰਗ ਦੇ ਇਮੋਸ਼ਨ ਨੂੰ ਛੁੰਹਣ ਦੀ ਕੋਸ਼ਿਸ਼ ਕੀਤੀ ਹੈ। ਇਸ ਫਿਲਮ ''ਚ ਕਾਮੇਡੀ, ਐਕਸ਼ਨ, ਡਰਾਮਾ, ਰੋਮਾਂਸ ਅਤੇ ਈਮੋਸ਼ਨ ਦੇਖਣ ਨੂੰ ਮਿਲੇਗਾ।
ਦੂਜੇ ਪਾਸੇ ਨਜ਼ਰ ਕਰੀਏ ਰਣਵੀਰ-ਦੀਪਿਕਾ ਦੀ ਫਿਲਮ ''ਬਾਜੀਰਾਓ-ਮਸਤਾਨੀ'' ਵਲ—
ਬਾਲੀਵੁੱਡ ਸਟਾਰਜ਼ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ''ਬਾਜੀਰਾਓ-ਮਸਤਾਨੀ'' ਵੀ ਅੱਜ ਹੀ ਰਿਲੀਜ਼ ਹੋ ਰਹੀ ਹੈ, ਜਿਸ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਹਨ। ਇਸ ਫਿਲਮ ''ਚ ਰਣਵੀਰ, ਦੀਪਿਕਾ ਅਤੇ ਪ੍ਰਿਅੰਕਾ ਮੁੱਖ ਭੂਮਿਕਾਵਾਂ ''ਚ ਹਨ। ਇਹ ਫਿਲਮ ਪੁਰਾਣੇ ਸਮੇਂ ਦੇ ਮਰਾਠੀ ਜੀਵਨ ''ਤੇ ਆਧਾਰਿਤ ਹੈ। ਆਪਣੇ ਦੌਰ ''ਚ ਬਾਜੀਰਾਓ-ਮਸਤਾਨੀ ਇਕ ਪ੍ਰੇਮ ਜੋੜਾ ਸੀ ਜਿਸ ਦੀ ਕਹਾਣੀ ''ਤੇ ਇਹ ਫਿਲਮ ਆਧਾਰਿਤ ਹੈ। ਇਸ ਫਿਲਮ ''ਚ ਬਾਜੀਰਾਓ ਦੀ ਪਤਨੀ ਕਾਸ਼ੀ ਬਾਈ ਦਾ ਕਿਰਦਾਰ ਅਦਾਕਾਰਾ ਪ੍ਰਿਯੰਕਾ ਚੋਪੜਾ ਨਿਭਾ ਰਹੀ ਹੈ। ਕਾਫੀ ਵਿਰੋਧ ਹੁੰਦਿਆਂ ਵੀ ਇਹ ਫਿਲਮ ਅੱਜ ਰਿਲੀਜ਼ ਹੋ ਹੀ ਗਈ।