ਨਮੋ ਦਾ ਜਲਵਾ ਕਾਇਮ, ਅੱਜ ਹੋਈਆਂ ਚੋਣਾਂ ਤਾਂ ਫਿਰ ਬਣੇਗੀ ਮੋਦੀ ਸਰਕਾਰ

05/23/2017 11:07:07 AM

ਨਵੀਂ ਦਿੱਲੀ— ਕਰੀਬ 3 ਸਾਲ ਪਹਿਲਾਂ 26 ਮਈ 2014 ਨੂੰ ਨਰਿੰਦਰ ਮੋਦੀ ਦੀ ਅਗਵਾਈ ''ਚ ਰਾਜਗ ਸਰਕਾਰ ਕੇਂਦਰ ਦੀ ਸੱਤਾ ''ਤੇ ਕਾਬਜ਼ ਹੋਈ। ਇਕ ਸਰਵੇ ਅਨੁਸਾਰ 2014 ਦੀ ਤਰ੍ਹਾਂ ਮੋਦੀ ਲਹਿਰ ਚੱਲ ਸਕਦੀ ਹੈ ਅਤੇ ਜੇਕਰ ਅੱਜ ਚੋਣਾਂ ਹੋਈਆਂ ਤਾਂ ਮੋਦੀ ਸਰਕਾਰ ਫਿਰ ਤੋਂ ਸੱਤਾ ''ਚ ਆ ਸਕਦੀ ਹੈ। ਇਕ ਨਿਊਜ਼ ਚੈਨਲ ਦੇ ਸਰਵੇ ਅਨੁਸਾਰ ਜੇਕਰ ਅੱਜ ਚੋਣਾਂ ਹੋਈਆਂ ਤਾਂ ਰਾਜਗ ਨੂੰ 331 ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ 2014 ''ਚ ਇਸ ਨੂੰ 335 ਸੀਟਾਂ ਮਿਲੀਆਂ ਸਨ। ਯੂ.ਪੀ.ਏ. ਨੂੰ 104 ਸੀਟਾਂ ਦਾ ਅਨੁਮਾਨ ਲਾਇਆ ਗਿਆ ਹੈ, ਜੋ 2014 ਤੋਂ 44 ਵਧ ਹਨ। ਹੋਰ ਦੇ ਖਾਤੇ ''ਚ 108 ਸੀਟਾਂ ਆ ਸਕਦੀਆਂ ਹਨ, ਜੋ 2014 ਦੇ ਮੁਕਾਬਲੇ 40 ਘੱਟ ਹਨ।
ਰਾਜਗ ਦੇ ਵੋਟ ਸ਼ੇਅਰ ''ਚ 7 ਫੀਸਦੀ ਦਾ ਵਾਧਾ ਹੋ ਸਕਦਾ ਹੈ। ਸਰਵੇ ਅਨੁਸਾਰ ਬਿਹਾਰ, ਪੱਛਮੀ ਬੰਗਾਲ, ਓਡੀਸ਼ਾ, ਝਾਰਖੰਡ ਅਤੇ ਪੂਰਬੀ-ਉੱਤਰੀ ਦੇ ਰਾਜਾਂ ''ਚ ਰਾਜਗ ਨੂੰ 2014 ਤੋਂ ਵਧ ਸੀਟਾਂ ਮਿਲਣ ਦਾ ਅਨੁਮਾਨ ਹੈ। ਇਨ੍ਹਾਂ ਰਾਜਾਂ ''ਚ ਲੋਕ ਸਭਾ ਦੀਆਂ ਕੁੱਲ 142 ਸੀਟਾਂ ਹਨ। ਸਰਵੇ ''ਚ ਰਾਜਗ ਨੂੰ 71 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ, ਜੋ 2014 ਦੇ ਮੁਕਾਬਲੇ 16 ਜ਼ਿਆਦਾ ਹਨ। ਯੂ.ਪੀ.ਏ. ਨੂੰ ਥੋੜ੍ਹਾ ਨੁਕਸਾਨ ਹੋ ਸਕਦਾ ਹੈ ਅਤੇ ਉਸ ਨੂੰ 25 ਸੀਟਾਂ ਮਿਲ ਸਕਦੀਆਂ ਹਨ। 2014 ''ਚ ਯੂ.ਪੀ.ਏ. ਨੂੰ 28 ਸੀਟਾਂ ਮਿਲੀਆਂ ਸਨ। ਜੇਕਰ ਅੱਜ ਚੋਣਾਂ ਹੋਈਆਂ ਤਾਂ ਪੂਰਬੀ ਭਾਰਤ ''ਚ ਹੋਰ ਦੇ ਖਾਤੇ ''ਚ 46 ਸੀਟਾਂ ਆ ਸਕਦੀਆਂ ਹਨ ਜੋ 2014 ਤੋਂ 19 ਘੱਟ ਹਨ।


Disha

News Editor

Related News