'HPSSSB' 'ਚ 10ਵੀਂ ਅਤੇ12ਵੀਂ ਪਾਸ ਉਮੀਦਵਾਰਾਂ ਲਈ ਨਿਕਲੀਆਂ ਨੌਕਰੀਆਂ, (ਵੀਡੀਓ)

07/06/2018 10:00:10 AM

ਨਵੀਂ ਦਿੱਲੀ— 'Himachal Pradesh Subordinate Services Selection Board' ਨੇ 'ਟੀ.ਜੀ.ਟੀ., ਲੈਬੋਰੇਟਰੀ ਅਸਿਸਟੈਂਟ, ਡੈਂਟਲ ਹਾਈਜੀਨਿਸਟ, ਡੈਂਟਲ ਮਕੈਨਿਕ' ਅਤੇ ਫੂਡ ਸੇਫਟੀ ਅਫਸਰ ਸਮੇਤ ਹੋਰ ਕਈ ਪੋਸਟ ਦੀਆਂ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਹੁਦਿਆਂ ਦੀਆਂ ਕੁੱਲ 1089 ਨੌਕਰੀਆਂ ਹਨ। ਇਸ ਨੌਕਰੀ ਨੂੰ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 10ਵੀਂ, 12ਵੀਂ ,ਆਈ ਟੀ ਆਈ, ਇੰਜੀਨੀਅਰਿੰਗ ਡਿਗਰੀ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਬੀ.ਐਡ ਹੋਣੀ ਚਾਹੀਦੀ ਹੈ।  ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਆਖਰੀ ਤਾਰੀਖ 4 ਅਗਸਤ ਹੈ। ਇਸ ਨੌਕਰੀ ਲਈ ਆਨਲਾਈਨ ਅਰਜ਼ੀ ਤੁਸੀਂ 5 ਜੁਲਾਈ ਤੋਂ ਲਗਾ ਸਕਦੇ ਹੋ ਫਿਲਹਾਲ ਇਸ ਦਾ ਲਿੰਕ ਐਕਟੀਵੇਟ ਨਹੀਂ ਹੈ। ਤੁਸੀਂ ਇਸ ਬਾਰੇ ਜਾਣਕਾਰੀ 'Himachal Pradesh Subordinate Services Selection Board' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ। 
ਵੈੱਬਸਾਈਟhttp://hpsssb.hp.gov.in/
ਕੁੱਲ ਅਹੁਦੇ- 1089 
ਵਿੱਦਿਅਕ ਯੋਗਤਾ - 10ਵੀਂ, 12ਵੀਂ, ਆਈ.ਟੀ.ਆਈ., ਇੰਜੀਨੀਅਰਿੰਗ ਡਿਗਰੀ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਬੀ.ਐੱਡ ਹੋਣੀ ਚਾਹੀਦੀ ਹੈ।
ਉਮਰ ਹੱਦ- 18 ਤੋਂ 45 ਸਾਲ ਨਿਰਧਾਰਿਤ ਕੀਤੀ ਗਈ ਹੈ।  
ਆਖਰੀ ਤਾਰੀਖ- 4 ਅਗਸਤ, 2018
ਪੇਅ ਗਰੇਡ ...
- ਉਮੀਦਵਾਰਾਂ ਦੀ ਤਨਖ਼ਾਹ ਅਹੁਦੇ ਦੇ ਮੁਤਾਬਕ ਵੱਖ-ਵੱਖ ਹੈ।
ਉਮੀਦਵਾਰ ਵਧੇਰੇ ਜਾਣਕਾਰੀ 'hpsssb.hp.gov.in' ਦੀ ਸਾਈਟ ਤੋਂ ਲੈ ਸਕਦੇ ਹਨ।


Related News