'ਰਾਜਸਥਾਨ ਜੇਲ ਵਿਭਾਗ' 'ਚ ਨਿਕਲੀਆਂ ਨੌਕਰੀਆਂ, 12,000 ਤੋਂ ਵੱਧ ਹੋਵੇਗੀ ਸੈਲਰੀ
Thursday, Aug 02, 2018 - 01:39 PM (IST)

ਨਵੀਂ ਦਿੱਲੀ— 'ਰਾਜਸਥਾਨ ਜੇਲ ਵਿਭਾਗ' ਨੇ 'ਜੇਲ ਵਾਰਡਰ' ਦੇ ਅਹੁਦੇ ਲਈ ਨੌਕਰੀਆਂ ਕੱਢੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 10ਵੀਂ+ ਰਾਜਸਥਾਨੀ ਸੰਸਕ੍ਰਿਤੀ ਅਤੇ ਦੇਵਨਾਗਰੀ ਲਿਪੀ 'ਚ ਲਿਖੀ ਹਿੰਦੀ ਦਾ ਗਿਆਨ ਜਾਂ ਇਸਦੇ ਬਰਾਬਰ ਡਿਗਰੀ ਹੋਣੀ ਜ਼ਰੂਰੀ ਹੈ। ਆਖਰੀ ਤਾਰੀਖ 16 ਅਗਸਤ ਹੈ। ਉਮੀਦਵਾਰ ਹੋਰ ਵੱਧ ਜਾਣਕਾਰੀ 'ਰਾਜਸਥਾਨ ਜੇਲ ਵਿਭਾਗ' ਦੀ ਵੈੱਬਸਾਈਟ ਤੋਂ ਹਾਸਲ ਕਰ ਸਕਦੇ ਹਨ।
ਵੈੱਬਸਾਈਟ— www.home.rajasthan.gov.in
ਕੁੱਲ ਅਹੁਦੇ— 670
ਅਹੁਦੇ ਦਾ ਵੇਰਵਾ— ਜੇਲ ਵਾਰਡਰ
ਵਿੱਦਿਅਕ ਯੋਗਤਾ— 10ਵੀਂ+ ਰਾਜਸਥਾਨੀ ਸੰਸਕ੍ਰਿਤੀ ਅਤੇ ਦੇਵਨਾਗਰੀ ਲਿਪੀ 'ਚ ਲਿਖੀ ਹਿੰਦੀ ਦਾ ਗਿਆਨ ਹੋਣਾ ਜ਼ਰੂਰੀ ਹੈ।
ਉਮਰ ਹੱਦ— 18 ਤੋਂ 26 ਸਾਲ
ਅਰਜ਼ੀ ਫੀਸ— ਜਨਰਲ ਵਰਗ ਲਈ ਫੀਸ 500, ਐੈੱਸ.ਸੀ./ ਐੈੱਸ.ਟੀ.-400 ਰੱਖੀ ਗਈ ਹੈ। ਬਾਕੀ ਸਾਰੇ ਵਰਗਾਂ ਦੀ ਜਾਣਕਾਰੀ ਲਈ ਜਾਰੀ ਨੋਟੀਫਿਕੇਸ਼ਨ ਦੇਖ ਸਕਦੇ ਹੋ।
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਦਿੱਤੀ ਗਈ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਲਾਗਇਨ ਕਰਕੇ ਜ਼ਰੂਰੀ ਜਾਣਕਾਰੀ ਭਰਨ।