'ਇੰਡੀਅਨ ਨੇਵੀ' 'ਚ ਨਿਕਲੀਆਂ ਭਰਤੀਆਂ, 2 ਲੱਖ ਤੋਂ ਵਧ ਹੋਵੇਗੀ ਸੈਲਰੀ (ਵੀਡੀਓ)

06/21/2018 9:37:14 AM

ਨਵੀਂ ਦਿੱਲੀ— ਜਿਹੜੇ ਨੌਜਵਾਨ 'ਇੰਡੀਅਨ ਨੇਵੀ' 'ਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨ, ਅੱਜ ਉਨ੍ਹਾਂ ਲਈ ਇਸ 'ਚ 'ਪਰਮਾਨੈਂਟ ਕਮਿਸ਼ਨ' ਅਤੇ 'ਸ਼ੋਰਟ ਸਰਵਿਸ ਕਮਿਸ਼ਨ' ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਇੰਜੀਨੀਅਰਿੰਗ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ ਹੈ। ਇਸ ਨਾਲ ਹੀ ਉਮੀਦਵਾਰਾਂ ਦੀ ਉਮਰ ਦਾ ਜਨਮ 2 ਜੁਲਾਈ, 1995 ਤੋਂ ਲੈ ਕੇ 1 ਜੁਲਾਈ, 1998 ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਸ ਨੌਕਰੀ ਲਈ ਆਨਲਾਈਨ ਅਰਜ਼ੀ ਨਹੀਂ ਭੇਜਣੀ ਬਲਕਿ ਉਮੀਦਵਾਰਾਂ ਦੀ ਚੋਣ ਕੈਂਪਸ ਇੰਟਰਵਿਊ ਰਾਹੀਂ ਹੋਵੇਗੀ। ਉਮੀਦਵਾਰ ਵਧੇਰੇ ਜਾਣਕਾਰੀ ਲਈ 'ਇੰਡੀਅਨ ਨੇਵੀ' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹਨ।
ਵੈੱਬਸਾਈਟ— https://www.joinindiannavy.gov.in/
ਵਿੱਦਿਅਕ ਯੋਗਤਾ-  ਇੰਜੀਨੀਅਰਿੰਗ/ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ।
ਉਮਰ ਹੱਦ - 2 ਜੁਲਾਈ, 1995 ਤੋਂ ਲੈ ਕੇ 1 ਜੁਲਾਈ, 1998 ਦੇ ਵਿਚਕਾਰ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ 'ਕੈਂਪਸ ਇੰਟਰਵਿਊ ਅਤੇ 'ਐੈੱਸ.ਐੈੱਸ.ਬੀ. ਇੰਟਰਵਿਊ' ਦੁਆਰਾ ਹੋਵੇਗੀ। 
ਆਖ਼ਰੀ ਤਾਰੀਖ- 30 ਜੁਲਾਈ, 2018
ਪੇਅ ਗਰੇਡ
ਤਨਖ਼ਾਹ - 56,100 -1,10,700 ਰੁਪਏ (Sub Lieutenant)
ਤਨਖ਼ਾਹ - 61,300 -1,20,900 ਰੁਪਏ (Lieutenant)
ਤਨਖ਼ਾਹ -  69,400-1,36,900 ਰੁਪਏ (Lieutenant 3ommander)
ਤਨਖ਼ਾਹ - 1,21,200 - 2,12,400 ਰੁਪਏ (3ommander)
ਵਧੇਰੇ ਜਾਣਕਾਰੀ ਲਈ— joinindiannavy.gov.in


Related News