ਹਵਾ ਪ੍ਰਦੂਸ਼ਣ ਤੋਂ ਨਜਿੱਠਣ ਲਈ DDMA ਨੇ ਮੈਟਰੋ ਅਤੇ ਬੱਸਾਂ ''ਚ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਦਿੱਤੀ ਮਨਜ਼ੂਰੀ

11/21/2021 12:48:55 AM

ਨਵੀਂ ਦਿੱਲੀ - ਦਿੱਲੀ ਆਫਤ ਪ੍ਰਬੰਧਨ ਆਥਾਰਟੀ (ਡੀ.ਡੀ.ਐੱਮ.ਏ.) ਨੇ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਮੈਟਰੋ ਟਰੇਨਾਂ ਅਤੇ ਬੱਸਾਂ ਵਿੱਚ ਯਾਤਰੀਆਂ ਨੂੰ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਮਨਜ਼ੂਰੀਦੇ ਦਿੱਤੀ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਨਿੱਜੀ ਵਾਹਨਾਂ ਦੇ ਸਥਾਨ 'ਤੇ ਸਾਰਵਜਨਿਕ ਟ੍ਰਾਂਸਪੋਰਟ ਦੇ ਸਾਧਨਾਂ ਦਾ ਇਸਤੇਮਾਲ ਕਰ ਸਕਣ। ਡੀ.ਡੀ.ਐੱਮ.ਏ. ਨੇ ਇੱਕ ਆਦੇਸ਼ ਵਿੱਚ ਕਿਹਾ ਕਿ ਮੈਟਰੋ ਟਰੇਨ ਦੇ ਹਰ ਇੱਕ ਕੋਚ ਵਿੱਚ 30 ਯਾਤਰੀਆਂ ਨੂੰ ਖੜ੍ਹੇ ਰਹਿਣ ਦੀ ਮਨਜ਼ੂਰੀ ਹੋਵੇਗੀ। 

ਇਹ ਵੀ ਪੜ੍ਹੋ - ਤੇਲੰਗਾਨਾ ਸਰਕਾਰ ਦਾ ਵੱਡਾ ਐਲਾਨ, ਅੰਦੋਲਨ 'ਚ ਮਰਨ ਵਾਲੇ ਕਿਸਾਨ ਪਰਿਵਾਰਾਂ ਨੂੰ ਮਿਲਣਗੇ 3-3 ਲੱਖ ਰੁਪਏ

ਦਿੱਲੀ ਟ੍ਰਾਂਸਪੋਰਟ ਨਿਗਮ (ਡੀ.ਟੀ.ਸੀ.) ਅਤੇ ਕਲਸਟਰ ਬੱਸਾਂ ਵਿੱਚ ਕੁੱਲ ਸੀਟਾਂ ਦੀ ਗਿਣਤੀ 50 ਫੀਸਦੀ ਦੇ ਬਰਾਬਰ ਯਾਤਰੀਆਂ ਨੂੰ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਮਨਜ਼ੂਰੀ ਹੋਵੇਗੀ। ਕੋਵਿਡ-19 ਦੇ ਮੱਦੇਨਜ਼ਰ ਹੁਣ ਤੱਕ ਮੈਟਰੋ ਟਰੇਨਾਂ ਅਤੇ ਬੱਸਾਂ ਵਿੱਚ ਸਿਰਫ ਓਨੇ ਹੀ ਯਾਤਰੀਆਂ ਨੂੰ ਸਵਾਰ ਹੋਣ ਦੀ ਮਨਜ਼ੂਰੀ ਸੀ, ਜਿੰਨੀ ਉਨ੍ਹਾਂ ਵਿੱਚ ਸੀਟਾਂ ਹਨ। ਕੇਂਦਰੀ ਪ੍ਰਦੂਸ਼ਣ ਕਾਬੂ ਬੋਰਡ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ ਸ਼ਨੀਵਾਰ ਨੂੰ ‘ਬੇਹੱਦ ਖ਼ਰਾਬ ਦਰਜ ਕੀਤਾ ਗਿਆ ਅਤੇ ਇਹ 374 ਸੀ। 

ਇਹ ਵੀ ਪੜ੍ਹੋ - ਗਹਿਲੋਤ ਮੰਤਰੀ ਮੰਡਲ ਦੇ ਸਾਰੇ ਮੰਤਰੀਆਂ ਨੇ ਦਿੱਤਾ ਅਸਤੀਫਾ, ਕੱਲ 2 ਵਜੇ ਹੋਵੇਗੀ ਵਿਧਾਇਕਾਂ ਦੀ ਬੈਠਕ

ਆਦੇਸ਼ ਵਿੱਚ ਕਿਹਾ ਗਿਆ ਹੈ, “ਦਿੱਲੀ ਮੈਟਰੋ ਵਿੱਚ, 30 ਖੜ੍ਹੇ ਯਾਤਰੀਆਂ ਦੇ ਨਾਲ ਕੋਚ ਦੀਆਂ 100 ਪ੍ਰਤੀਸ਼ਤ ਸੀਟਾਂ ਦੀ ਆਗਿਆ ਹੋਵੇਗੀ। ਡੀਟੀਸੀ ਅਤੇ ਕਲੱਸਟਰ ਬੱਸਾਂ ਵਿੱਚ, 50 ਪ੍ਰਤੀਸ਼ਤ ਯਾਤਰੀਆਂ ਨੂੰ 100 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਵਾਲੇ ਖੜ੍ਹੇ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News