ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਹ ਹਨ ਸਭ ਤੋਂ ਬੈਸਟ ਟੂਰਿਸਟ ਪਲੇਸ

Sunday, Dec 23, 2018 - 01:23 PM (IST)

ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਹ ਹਨ ਸਭ ਤੋਂ ਬੈਸਟ ਟੂਰਿਸਟ ਪਲੇਸ

ਨਵੀਂ ਦਿੱਲੀ (ਏਜੰਸੀ)- ਨਵੇਂ ਸਾਲ ਦਾ ਆਗਾਜ਼ ਹੋਣ ਵਿਚ ਹੁਣ ਕੁਝ ਹੀ ਦਿਨ ਰਹਿੰਦੇ ਹਨ। ਅਜਿਹੇ ਵਿਚ ਤੁਸੀਂ ਵੀ ਨਿਊ ਯੀਅਰ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਵਿਚ ਜੁਟੇ ਹੋਣਗੇ। ਤੁਹਾਡੇ ਵਿਚੋਂ ਵੀ ਕੁਝ ਲੋਕ ਘਰ 'ਚ ਹੀ ਰਹਿ ਕੇ ਸੈਲੀਬ੍ਰੇਟ ਕਰਨਾ ਚਾਹੁੰਦੇ ਹੋਣਗੇ ਤਾਂ ਉਥੇ ਹੀ ਕੁਝ ਲੋਕ ਘੁੰਮਣ-ਫਿਰਨ ਦੀ ਪਲਾਨਿੰਗ ਕਰ ਰਹੇ ਹੋਣਗੇ। ਅਜਿਹੇ ਵਿਚ ਜੋ ਲੋਕ ਘੁੰਮਣ ਫਿਰਨ ਦਾ ਸੋਚ ਰਹੇ ਹਨ। ਉਹ ਨਵੇਂ ਸਾਲ ਦਾ ਜਸ਼ਨ ਇਨ੍ਹਾਂ ਥਾਵਾਂ 'ਤੇ ਮਨਾ ਸਕਦੇ ਹਨ।
ਨਵੇਂ ਸਾਲ ਦਾ ਜਸ਼ਨ ਮਨਾਉਣ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਨਾਂ ਗੋਆ ਦਾ ਆਉਂਦਾ ਹੈ। ਇਸ ਮੌਕੇ ਇਥੋਂ ਦੀ ਰੌਣਕ ਦੇਖਦੇ ਹੀ ਬਣਦੀ ਹੈ। ਇਥੋਂ ਦੇ ਬੀਚ ਅਤੇ ਪਬ ਵਿਚ ਰਹਿ ਕੇ ਸੈਲੀਬ੍ਰੇਸ਼ਨ ਦਾ ਮਜ਼ਾ ਦੋਗੁਣਾ ਹੋ ਜਾਵੇਗਾ।
ਸਪਨਿਆਂ ਦੇ ਸ਼ਹਿਰ ਮੁੰਬਈ ਵਿਚ ਵੀ ਨਵੇਂ ਸਾਲ ਦੇ ਜਸ਼ਨ ਦੇਖਣ ਵਾਲਾ ਹੁੰਦਾ ਹੈ। ਇਥੇ ਹਰ ਹੋਟਲ, ਬਾਰ, ਮਾਲ ਵਿਚ ਕੁਝ ਵੱਖਰੇ ਅੰਦਾਜ਼ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਮੁੰਬਈ ਦੀਆਂ ਪਾਰਟੀਆਂ ਵਿਚ ਆ ਕੇ ਤੁਹਾਨੂੰ ਇਕ ਵੱਖਰਾ ਹੀ ਤਜ਼ਰਬਾ ਹੋਵੇਗਾ। ਅਜਿਹੇ ਵਿਚਜੇਕਰ ਤੁਸੀਂ ਅਜੇ ਤੱਕ ਮੁੰਬਈ ਨਹੀਂ ਦੇਖਿਆ ਤਾ 31 ਦੀ ਰਾਤ ਇਥੇ ਲਈ ਵੀ ਪਲਾਨ ਕਰ ਸਕਦੇ ਹੋ।

ਅੰਡੇਮਾਨ ਨਿਕੋਬਾਰ ਦੋ ਬੇਹੱਦ ਖੂਬਸੂਰਤ ਆਈਲੈਂਡ ਹਨ। ਜੇਕਰ ਤੁਹਾਨੂੰ ਪਾਰਟੀ ਅਤੇ ਡਰਿੰਕ ਦਾ ਸ਼ੌਕ ਹਾ ਤੈਂ ਇਸ ਆਈਲੈਂਡ 'ਤੇ ਤੁਹਾਨੂੰ ਬਹੁਤ ਮਜ਼ਾ ਆਉਣ ਵਾਲਾ ਹੈ। ਇਥੇ ਸੈਲਾਨੀ ਵਾਟਰ ਸਪੋਰਟਸ ਦਾ ਵੀ ਆਨੰਦ ਮਾਣਦੇ ਹਨ। ਨਵੇਂ ਸਾਲ ਮੌਕੇ ਇਥੇ ਕਈ ਤਰ੍ਹਾਂ ਦੀਆਂ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ।
ਨਵੇਂ ਸਾਲ 'ਤੇ ਮਨਾਲੀ ਘੁੰਮਣਾ ਵੀ ਇਕ ਬਿਹਤਰ ਬਦਲ ਹੋ ਸਕਦਾ ਹੈ। ਇਸ ਮੌਕੇ ਇਥੇ ਬਾਨਫਾਇਰ ਦਾ ਮਜ਼ਾ ਲਿਆ ਜਾ ਸਕਦਾ ਹੈ। ਵੈਸੇ ਤਾਂ ਇਥੇ ਹਰ ਸਮੇਂ ਸੈਲਾਨੀਆਂ ਦੀ ਭੀੜ ਰਹਿੰਦੀ ਹੈ ਪਰ ਨਵੇਂ ਸਾਲ ਮੌਕੇ ਇਥੋਂ ਦੀ ਰੌਣਕ ਦੇਖਣ ਲਾਇਕ ਹੁੰਦੀਹੈ। ਇਸ ਦੀਆਂ ਬਰਫੀਲੀਆਂ ਵਾਦੀਆਂ ਵਿਚ ਨਵੇਂ ਸਾਲ ਦੇ ਜਸ਼ਨ ਦਾ ਮਜ਼ਾ ਦੁਗਣਾ ਹੋ ਜਾਂਦਾ ਹੈ।
ਹਿਮਾਚਲ ਪ੍ਰਦੇਸ਼ ਵਿਚ ਸਥਿਤ ਕਸੋਲ ਕਿਸੇ ਜੰਨਤ ਤੋਂ ਘੱਟ ਨਹੀਂ ਹੈ। ਇਥੋਂ ਦੇ ਖੂਬਸੂਰਤ ਪਹਾੜ ਅਤੇ ਨਦੀਆਂ ਕੁਦਰਤੀ ਖੂਬਸੂਰਤੀ ਦਾ ਅਨੋਖਾ ਸੰਗਮ ਹਨ। ਨਵੇਂ ਸਾਲ ਮੌਕੇ ਕਸੋਲ ਵਿਚ ਅਜਿਹੀ ਕਈ ਥਾਵਾਂ ਹਨ, ਜਿਥੇ ਜਸ਼ਨ ਦਾ ਮਜ਼ਾ ਲਿਆ ਜਾ ਸਕਦਾ ਹੈ।

 


author

Sunny Mehra

Content Editor

Related News